ਸਰਕਾਰੀ ਸਕੂਲ ਰਾਜਗੜ੍ਹ ਕੁੱਬੇ ਦੀ ਰਮਨਦੀਪ ਕੌਰ ਨੇ ਬਾਰਵੀਂ 'ਚੋਂ ਮਾਰੀ ਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਸਰਕਾਰੀ ਸਕੂਲ ਰਾਜਗੜ੍ਹ ਕੁੱਬੇ ਦੀ ਰਮਨਦੀਪ ਕੌਰ ਨੇ ਬਾਰਵੀਂ 'ਚੋਂ ਮਾਰੀ ਬਾਜ਼ੀ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬਹੁਤ ਹੀ ਸ਼ਾਨਦਾਰ ਰਿਹਾ। ਕਾਲਜ ਵਿੱਚ ਚੱਲ ਰਹੇ ਕਾਮਰਸ, ਸਾਇੰਸ ਅਤੇ ਆਰਟਸ ਕੋਰਸ ਦਾ ਨਤੀਜਾ 100% ਰਿਹਾ ਅਤੇ ਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ 367/450 (87.55%) ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਕੂਲ ਪ੍ਰਿੰਸੀਪਲ ਸ. ਜਗਸੀਰ ਸਿੰਘ ਨੇ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਅਤੇ ਹੋਰ ਮਿਹਨਤ ਕਰਕੇ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ ਤਾਂ ਜੋ ਕਿ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਹੋਰ ਰੌਸ਼ਨ ਕਰਨ। ਇਸ ਮੌਕੇ ਸ. ਬਲਵੰਤ ਸਿੰਘ ਲੈਕਚਰਾਰ, ਉਰਮਲਜੀਤ ਕੌਰ ਮਾਨ, ਕੌਸਮ ਵਰਮਾ, ਸੁਮਨ ਰਾਣੀ, ਗੁਰਮੇਲ ਕੌਰ ਅਤੇ ਅੰਮ੍ਰਿਤਪਾਲ ਕੌਰ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸਨ।

No comments:

Post Top Ad

Your Ad Spot