ਟ੍ਰਿਨਿਟੀ ਕਾਲਜ ਜਲੰਧਰ ਵਿਖੇ ਲੜਕੀਆਂ ਨੂੰ ਸਵੈ ਰੱਖਿਆ ਕਰਨ ਦੇ ਗੁਰ ਸਿਖਾਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 9 April 2018

ਟ੍ਰਿਨਿਟੀ ਕਾਲਜ ਜਲੰਧਰ ਵਿਖੇ ਲੜਕੀਆਂ ਨੂੰ ਸਵੈ ਰੱਖਿਆ ਕਰਨ ਦੇ ਗੁਰ ਸਿਖਾਏ

ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- 09 ਅਪ੍ਰੈਲ 2018 (ਸੋਮਵਾਰ) ਨੂੰ ਸਥਾਨਿਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਦਿਵਿਆਂਗਨਾ ਵੂਮੈਨ ਸੈੱਲ ਅਤੇ ਕਾਲਜ ਕੈਬਨਿਟ ਵਲੋਂ ਕਾਲਜ ਦੀਆਂ ਲੜਕੀਆਂ ਨੂੰ ਸਮਾਜ ਵਿਚ ਰਹਿਦੇ ਹੋਏ ਸਵੈ ਰੱਖਿਆ ਕਰਨ ਦੇ ਗੁਰ ਸਿਖਾਏ ।ਇਸ ਮੌਕੇ ਸ਼੍ਰੀ ਨਵਪਿੰਦਰ (ਜੋ ਮਾਰਸ਼ਲ ਆਰਟਸ ਸਿੱਖਾਉਣ ਵਿਚ ਨਿਪੁੰਨ ਹਨ) ਆਪਣੀ ਟੀਮ ਨਾਲ ਵਿਸ਼ੇਸ ਤੌਰ 'ਤੇ ਪਹੁੰਚੇ।ਇਹਨਾ ਤੋਂ ਇਲਾਵਾ ਦਿਵਿਆਂਗਨਾ ਵੂਮੈਨ ਸੈੱਲ ਦੇ ਪ੍ਰਧਾਨ ਪ੍ਰੋ. ਰਾਜਿੰਦਰ ਕੌਰ, ਪ੍ਰੋ. ਨਿਧੀ ਸ਼ਰਮਾਂ, ਸਿਸਟਰ ਰੀਟਾ, ਪ੍ਰੋ. ਬੱਲਜੀਤ ਕੌਰ, ਪ੍ਰੋ. ਪੁਜਾ ਗਾਬਾ, ਪ੍ਰੋ. ਜੈਸੀ ਜੂਲੀਅਨ. ਪ੍ਰੋ. ਨਵਦੀਪ ਕੌਰ, ਪ੍ਰੋ. ਮੋਨਿਕਾ, ਪ੍ਰੋ. ਦਲਜੀਤ ਕੌਰ. ਪ੍ਰੋ. ਪ੍ਰਤਿਭਾ ਜੋਤੀ. ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਮੇਘਾ ਅਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।ਪ੍ਰੋ. ਰਾਜਿੰਦਰ ਕੌਰ ਸ਼੍ਰੀ ਨਵਪਿੰਦਰ ਅਤੇ  ਵਿਦਿਆਰਥਣਾ  ਦਾ ਤਹਿ ਦਿਲੋਂ ਸਵਾਗਤ ਕੀਤਾ ।ਪ੍ਰੋਗਰਾਮ ਵਿੱਚ ਨਵਪਿੰਦਰ ਜੀ ਨੇ ਕਾਲਜ ਦੀਆਂ ਵਿਦਿਆਰਥਣਾ ਨੂੰ ਸੰਬੋਧਨ ਕਰਦੇ ਹੋਏ ਚੰਗੀ ਸਿਹਤ  ਬਣਾਈ ਰੱਖਣ ਅਤੇ ਸਮਾਜ ਵਿਚ ਰਹਿਦੇ ਹੋਏ ਸਵੈ ਰੱਖਿਆ ਕਰਨ  ਪ੍ਰਤੀ ਸੁਚੇਤ ਕੀਤਾ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਚੰਗੀ ਸਥਿਥੀ ਬਚਾਈ ਰੱਖਣ ਅਤੇ ਸਵੈ ਰੱਖਿਆ ਸੰਬੰਧੀ ਕਈ ਸਵਾਲ ਜਵਾਬ ਵੀ ਕੀਤੇ।ਅੰਤ ਵਿਚ ਵਿਦਿਆਰਥਨ ਨੂਤਨ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

No comments:

Post Top Ad

Your Ad Spot