ਸੇਂਟ ਸੋਲਜਰ ਇੰਸਟੀਚਿਊਟ ਵਿੱਚ 'ਘਰ ਦਾ ਸ਼ੈਫ਼' ਮੁਕਾਬਲਾ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 April 2018

ਸੇਂਟ ਸੋਲਜਰ ਇੰਸਟੀਚਿਊਟ ਵਿੱਚ 'ਘਰ ਦਾ ਸ਼ੈਫ਼' ਮੁਕਾਬਲਾ ਕਰਵਾਇਆ

ਇੰਡੀਅਨ ਕੰਟੀਨੈਂਟਲ, ਚਾਈਨੀਜ਼, ਇਟਾਲੀਅਨ ਤੇ ਅਰੇਬੀਅਨ ਖਾਣੇ ਬਣਾ ਕੇ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ
ਜਲੰਧਰ 7 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੌਜੀ ਵਿੱਚ ਕੁਕਿੰਗ ਮੁਕਾਬਲਾ 'ਘਰ ਦਾ ਸ਼ੈਫ਼' ਕਰਵਾਇਆ ਗਿਆ। ਮੁਕਾਬਲੇ ਦੀ ਸ਼ੁਰੂਆਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਮਨਹਰ ਅਰੋੜਾ ਵੱਲੋਂ ਕਰਵਾਈ ਗਈ ਅਤੇ ਮੁਕਾਬਲੇ ਦੌਰਾਨ ਹੋਟਲ ਡੇਜ਼ ਦੇ ਜਨਰਲ ਮੈਨੇਜਰ ਸ਼੍ਰੀ ਰਾਜੇਸ਼ ਠਾਕੁਰ ਨੇ ਜੱਜ ਵਜੋਂ ਸ਼ਿਰਕਤ ਕੀਤੀ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਇੰਡੀਅਨ ਕੰਟੀਨੈਂਟਲ, ਚਾਈਨੀਜ਼, ਇਟਾਲੀਅਨ ਤੇ ਅਰੇਬੀਅਨ ਖਾਣੇ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਪ੍ਰਿੰਸੀਪਲ ਸੰਦੀਪ ਲੋਹਨੀ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਖਾਣਾ ਬਣਾਉਣ ਦੀ ਕਲਾ ਨੂੰ ਨਿਖਾਰਨਾ ਸੀ। ਇਸ ਮੁਕਾਬਲੇ ਵਿੱਚ ਸ਼ਸ਼ਾਂਕ, ਕੇਤਨ, ਗੁਰਨੀਸ਼, ਹਿਮਾਂਸ਼ੂ, ਗੌਰਵ, ਕਮਲ, ਵਿਨੋਦ, ਜੋਤੀ, ਏਕਤਾ ਤੋਂ ਇਲਾਵਾ ਕੁੱਲ 20 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰ. ਲੋਹਨੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ ਤੇ ਉਨਾਂ ਨੂੰ ਅੱਗੇ ਵਧਣ ਲਈ ਵੀ ਪ੍ਰੇਰਿਤ ਕਰਦੀਆਂ ਹਨ। ਇਸ ਤੋਂ ਇਲਾਵਾ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨਾਂ ਦੱਸਿਆ ਕਿ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਕੁੱਲ ਤਿੰਨ ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਸ਼ੈਫ ਮਨੀਸ਼ ਤੇ ਅਖ਼ਿਲ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਸਮਗਰੀ ਵੰਡੀ ਤੇ ਸਮਾਂ ਰਹਿੰਦੀਆਂ ਹੀ ਸਾਰਿਆਂ ਨੇ ਕਈ ਤਰਾਂ ਦੇ ਵਿਅੰਜਨ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋ. ਅਰੋੜਾ ਤੇ ਰਾਜੇਸ਼ ਆਰੋੜਾ ਨੇ ਸਾਰੇ ਤਿਆਰ ਵਿਅੰਜਨਾਂ ਨੂੰ ਪਰਖ਼ ਕੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕੀਤੀ। ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਤੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

No comments:

Post Top Ad

Your Ad Spot