ਪੀ. ਐਸ. ਈ . ਬੀ ਨਤੀਜਿਆਂ ਵਿੱਚ ਜੀ. ਬੀ. ਡਿੱਲਵਾਂ ਅਤੇ ਬੇਗੋਵਾਲ ਦਾ ਸ਼ਾਨਦਾਰ ਪ੍ਰਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਪੀ. ਐਸ. ਈ . ਬੀ ਨਤੀਜਿਆਂ ਵਿੱਚ ਜੀ. ਬੀ. ਡਿੱਲਵਾਂ ਅਤੇ ਬੇਗੋਵਾਲ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ 24 ਅਪ੍ਰੈਲ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਹਰਵੀਂ ਦੀ ਪਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਡਿਪਸੀਯਨਜ਼ ਨੇ ਪਹਿਲੇ ਦਰਜੇ  ਵਿੱਚ ਸੌ ਪ੍ਰਤੀਸ਼ਤ ਰਿਜ਼ਲਟ ਹਾਸਿਲ ਕੀਤਾ। ਡਿਪਸ ਡਿੱਲਵਾਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਨਤਾ ਪ੍ਰਾਪਤ ਜੀ.ਬੀ. ਡਿੱਲਵਾਂ ਦੇ ਕਾਮਰਸ ਦੀ ਵਿਦਿਆਰਥਨ ਖ਼ੁਸ਼ਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਿਲ ਕਰ ਕੇ ਸਕੂਲ ਵਿੱਚ ਪਹਿਲਾ, ਆਯੂਸ਼ੀ ਨ ੇ 89 ਪ੍ਰਤੀਸ਼ਤ ਨਾਲ ਦੂਸਰੇ ਅਤੇ ਅਰਸ਼ਦੀਪ ਨੇ 88 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ।ਨੋਨ ਮੈਡੀਕਲ ਵਿੱਚ ਤਨਬੀਰ ਨੇ 87 ਪ੍ਰਤੀਸ਼ਤ ਅਤੇ ਸੁਨਿਤੀ ਨੇ 86 ਪ੍ਰਤੀਸ਼ਤ ਅੰਕ ਹਾਸਿਲ ਕਰ ਪਹਿਲਾ ਅਤੇ ਦੂਜਾ ਸ਼ਥਾਨ ਹਾਸਿਲ ਕੀਤਾ। ਆਰਟਸ ਵਿੱਚ ਸਪਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਪਹਿਲਾ ਸ਼ਥਾਨ ਹਾਸਿਲ ਕੀਤਾ। ਡਿਪਸ ਬੇਗੋਵਾਲ ਵਿੱਚ ਕਾਮਰਸ ਦੀ ਸੰਦੀਪ ਕੌਰ ਨੇ 82.2 ਪ੍ਰਤਿਸ਼ਤ , ਅਮਰਜੀਤ ਨੇ 81 ਪ੍ਰਤਿਸ਼ਤ ਅਤੇ ਸੁਮਨਦੀਪ ਕੌਰ ਨੇ 80.4 ਪ੍ਰਤੀਸ਼ਤ ਅੰਕ ਹਾਸਿਲ ਕਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਹੋਨਹਾਰ ਵਿਦਿਆਰਥੀਆਂ ਨੂੰ ਡਿਪਸ ਦੇ ਚੇਅਰਮੈਨ ਸਰਦਾਰ ਗੁਰਬਚਨ ਸਿੰਘ , ਸੀ.ਈ.ੳ ਮੋਨਿਕਾ ਮੰਡੋਤਰਾ ਨੇ ਸਕੂਲ ਦੇ ਪਿ੍ਰੰਸੀਪਲ ਗੁਰਿੰਦਰ ਕੌਰ, ਪਿ੍ਰੰਸੀਪਲ ਗੁਰਪ੍ਰੀਤ ਨਰੂਲਾ ਅਤੇ ਕੌਆਡਿਨੇਟਰ ਰਜਿੰਦਰ ਨੈਯਰ ਨੇ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਹਮੇਸ਼ਾ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ।

No comments:

Post Top Ad

Your Ad Spot