ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨੇ ਆਪਣੀਆਂ ਮੰਗਾਂ ਬਾਰੇ ਵਿਧਾਇਕ ਬਾਵਾ ਹੈਨਰੀ ਨੂੰ ਦੱਸਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 9 April 2018

ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨੇ ਆਪਣੀਆਂ ਮੰਗਾਂ ਬਾਰੇ ਵਿਧਾਇਕ ਬਾਵਾ ਹੈਨਰੀ ਨੂੰ ਦੱਸਿਆ

ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾੱਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਵੱਲੋਂ ਮਨੋਨੀਤ ਆਰਗਨਾਇਜ਼ਿੰਗ ਕਮੇਟੀ ਦਾ ਇੱਕ ਵਫਦ ਕਨਵੀਨਰ ਸ਼੍ਰੀ ਮਦਨ ਲਾਲ ਖੁੱਲਰ ਦੀ ਅਗੁਵਾਈ ਹੇਠ ਵਿਧਾਇਕ ਸ਼੍ਰੀ ਅਵਤਾਰ ਸਿੰਘ ਹੈਨਰੀ (ਜੂਨੀਅਰ) ਨੂੰ ਮਿਲਿਆ ਜਿਸ ਵਿੱਚ ਉਹਨਾਂ ਦੇ ਨਾਲ ਐਚ.ਐਮ.ਵੀ. ਕਾਲਜ ਦੇ ਸ਼੍ਰੀ ਰਜੀਵ ਭਾਟੀਆ, ਰਜਤ ਉੱਪਲ, ਲਾਇਲਪੁਰ ਖਾਲਸਾ ਕਾਲਜ ਤੋਂ ਅਸ਼ੀਸ਼ ਸ਼ਰਮਾ, ਜਗਦੀਸ਼ ਸਿੰਘ, ਰਮਨਜੀਤ ਸਿੰਘ, ਕੁਲਦੀਪ ਸਿੰਘ, ਡੀਏਵੀ ਕਾਲਜ ਜਲੰਧਰ ਦੇ ਨਰਿੰਦਰ ਕੁਮਾਰ, ਵਿਜੈ ਜਸਵਾਲ,ਬਾਲ ਕਿਸ਼ਨ ਸਨ। ਸ਼੍ਰੀ ਮਦਨ ਲਾਲ ਖੁੱਲਰ ਤੇ ਸ਼੍ਰੀ ਰਵੀ ਮੈਨੀ ਨੇ ਵਿਧਾਇਕ ਹੈਨਰੀ ਨੂੰ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਜਿਹਨਾਂ ਵਿੱਚ ਮੁੱਖ ਸਨ  ਨਾੱਨ ਟੀਚਿੰਗ ਕਰਮਚਾਰੀਆਂ ਨੂੰ ਦਸੰਬਰ 2011 ਤੋਂ ਸੋਧੇ ਪੇ ਸਕੇਲ ਦੇਣਾ, 1ਫ਼8ਫ਼2009 ਤੋਂ ਮਕਾਨ ਭੱਤਾ ਅਤੇ ਮੈਡੀਕਲ ਭੱਤਾ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ, 5 ਪ੍ਰਤੀਸ਼ਤ ਅਮਤਰਿਮ ਰਾਹਤ, ਨਾੱਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਤੇ ਲੱਗੀ ਰੋਕ ਹਟਾਉਣਾ, ਸੀਸੀਏ, ਰੁਰਲ ਭੱਤਾ, ਪੈਂਸ਼ਨ ਆਦਿ।  ਸ਼੍ਰੀ ਅਵਤਾਰ ਹੈਨਰੀ ਨੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਲਾਇਆ ਕਿ ਉੱਚੇਰੀ ਸਿੱਖਿਆ ਪੰਜਾਬ ਵੱਲੋਂ ਜੋ ਪੱਤਰ ਡੀਪੀਆਈ ਕਾਲਜਾਂ ਨੂੰ ਕੱਢਿਆ ਹੈ ਜਿਸ ਵਿੱਚ ਯੂਨੀਅਨ ਦੀਆਂ ਮੰਗਾਂ ਬਾਰੇ ਵਿੱਤੀ ਬੋਝ ਮੰਗਿਆ ਹੈ ਉਹ ਵਿੱਤ ਮੰਤਰੀ ਨੂੰ ਪੇਸ਼ ਕਰਕੇ ਇਹਨਾਂ ਮੰਗਾਂ ਨੂੰ ਜਲਦ ਤੋ ਜਲਦ ਪੂਰਾ ਕਰਨ ਤੇ ਜੋਰ ਦੇਣਗੇ। ਇਸ ਮੌਕੇ ਤੇ ਸ਼੍ਰੀ ਮਦਨ ਲਾਲ ਖੁੱਲਰ ਅਤੇ ਯੂਨੀਅਨ ਦੇ ਬਾਕੀ ਮੈਂਬਰਾਂ ਨੇ ਵਿਧਾਇਕ ਬਾਵਾ ਹੈਨਰੀ ਨੂੰ ਉਹਨਾਂ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਣਨ ਵੱਜੋਂ ਵਧਾਈ ਦਿੱਤੀ। ਇਸ ਮੌਕੇ ਤੇ ਸਾਬਕਾ ਕੈਬਿਨਟ ਮੰਤਰੀ ਸ਼੍ਰੀ ਅਵਤਾਰ ਹੈਨਰੀ ਨੂੰ ਸ਼੍ਰੀ ਬਾਵਾ ਹੈਨਰੀ ਦੀ ਇਸ ਉਪਲੱਬਧੀ ਲਈ ਵਧਾਈ ਦਿੱਤੀ।

No comments:

Post Top Ad

Your Ad Spot