ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲਾ ਹੋਇਆ ਸਪਾਮਤ, ਸ਼੍ਰੋਮਣੀ ਕਮੇਟੀ ਨੇ ਵੀ ਕੱਢਿਆ ਰਵਾਇਤੀ ਮਹੱਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 April 2018

ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲਾ ਹੋਇਆ ਸਪਾਮਤ, ਸ਼੍ਰੋਮਣੀ ਕਮੇਟੀ ਨੇ ਵੀ ਕੱਢਿਆ ਰਵਾਇਤੀ ਮਹੱਲਾ

  • ਆਖਰੀ ਦਿਨ ਹਜਾਰਾਂ ਸੰਗਤਾਂ ਗੁਰਦੁਆਰਾ ਸਾਹਿਬਾਨ ਵਿੱਚ ਹੋਈਆਂ ਨਤਮਸਤਕ, ਅੰਮ੍ਰਿਤ ਸੰਚਾਰ ਵੀ ਕਰਵਾਏ ਗਏ
ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਜੋੜ ਮੇਲਾ ਅੱਜ ਸੰਪੰਨ ਹੋ ਗਿਆ। ਅੱਜ ਆਖਰੀ ਦਿਨ ਹਜਾਰਾਂ ਸੰਗਤਾਂ ਤਖਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋਈਆਂ। ਅੱਜ ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਵਾਇਤੀ ਮੁਹੱਲਾ ਕੱਢਿਆ ਹਾਲਾਂ ਕਿ ਜੋੜ ਮੇਲੇ ਦੀ ਰਸਮੀ ਸਮਾਪਤੀ ਨਿਹੰਗ ਸਿੰਘਾਂ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਮੁਹੱਲਾ ਕੱਢਣ ਉਪਰੰਤ ਹੋਈ। ਸਵੇਰੇ ਤੜਕਸਾਰ ਤੋਂ ਹੀ ਪਾਵਨ ਸਰੋਵਰਾਂ ਵਿੱਚ ਇਸ਼ਨਾਨ ਕਰਨ ਉਪਰੰਤ ਸੰਗਤਾਂ ਗੁਰਦੁਆਰਾ ਸਾਹਿਬਾਨ ਵਿੱਚ ਮੱਥਾ ਟੇਕਣ ਲਈ ਪੁੱਜੀਆਂ। ਅੱਜ ਵੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਬੁੱਢਾ ਦਲ ਮੁੱਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਆਯੋਜਿਤ ਢਾਡੀ ਦਰਬਾਰ ਵਿੱਚ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ। ਪੰਥਕ ਸੇਵਾ ਲਹਿਰ ਵੱਲੋਂ ਜਿੱਥੇ ਤਖਤ ਸਾਹਿਬ ਦੇ ਬਾਹਰ ਲੰਗਰ ਲਗਾਇਆ ਗਿਆ ਉੱਥੇ ਸ਼ਹਿਰ ਦੀ ਨਾਮੀ ਸੰਸਥਾ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਵੱਲੋਂ ਬਠਿੰਡਾ ਰੋਡ 'ਤੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਲੰਗਰ ਲਗਾਏ ਗਏ। ਸਮੁੱਚੇ ਮੇਲੇ ਵਿੱਚ ਸੌ ਦੇ ਕਰੀਬ ਲੰਗਰ ਦੇਖਣ ਨੂੰ ਮਿਲੇ। ਸਰਦਾਰੀਆਂ ਟ੍ਰੱਸਟ ਤੇ ਯੂਥ ਅਕਾਲੀ ਦਲ ਤੋਂ ਇਲਾਵਾ ਕਰੀਬ ਇੱਕ ਦਰਜਨ ਦਸਤਾਰ ਟ੍ਰੇਨਿੰਗ ਕੈਂਪ ਵੀ ਲੱਗੇ ਦਿਖਾਈ ਦਿੱਤੇ। ਅੱਜ ਧਾਰਮਿਕ ਸਮਾਗਮਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਤੇ ਬੁੱਢਾ ਦਲ ਵੱਲੋਂ ਅੰਮ੍ਰਿਤ ਸੰਚਾਰ ਕਰਵਾਏ ਗਏ ਜਿਨਾਂ ਵਿੱਚ ਹਜਾਰਾਂ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂੁ ਦੇ ਲੜ ਲੱਗੇ। ਅੱਜ ਮੇਲੇ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਨੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਰਵਾਇਤੀ ਮੁਹੱਲਾ ਕੱਢਿਆ ਜਿਸ ਵਿੱਚ ਗੱਤਕਾ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਗੱਤਕੇ ਦੇ ਜੌਹਰ ਦਿਖਾਏ। ਉਨਾਂ ਮੁਹੱਲੇ ਵਿੱਚ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਜਥੇਦਾਰ ਗੁਰਤੇਜ ਸਿੰਘ ਢੱਡੇ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਗੁਰਪ੍ਰੀਤ ਸਿੰਘ ਝੱਬਰ, ਬੀਬੀ ਜੋਗਿੰਦਰ ਕੌਰ, ਭਾਈ ਜਗਸੀਰ ਸਿੰਘ ਮਾਂਗੇਆਣਾ ਤੇ ਭਾਈ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਹਾਜਰ ਸਨ।

No comments:

Post Top Ad

Your Ad Spot