ਸੇਂਟ ਸੋਲਜਰ ਲਾਅ ਦੇ ਵਿਦਿਆਰਥੀਆਂ ਨੇ ਦਿੱਤੀ ਡਾ.ਭੀਮਰਾਵ ਅੰਬੇਡਕਰ ਨੂੰ ਸ਼ਰਧਾਂਜਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 April 2018

ਸੇਂਟ ਸੋਲਜਰ ਲਾਅ ਦੇ ਵਿਦਿਆਰਥੀਆਂ ਨੇ ਦਿੱਤੀ ਡਾ.ਭੀਮਰਾਵ ਅੰਬੇਡਕਰ ਨੂੰ ਸ਼ਰਧਾਂਜਲੀ

ਜਲੰਧਰ 14 ਅਪ੍ਰੈਲ (ਗੁਰਕੀਰਤ ਸਿੰਘ)- ਭਾਰਤੀ ਕਾਨੂੰਨ ਮਾਹਿਰ, ਅਰਥਸ਼ਾਸਤਰੀ, ਸਿਆਸਤਦਾਨ ਡਾ.ਭੀਮਰਾਵ ਅੰਬੇਡਕਰ ਦਾ ਜਨਮ ਦਿਵਸ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਸੇਂਟ ਸੋਲਜਰ ਲਾਅ ਕਾਲਜ ਵਿੱਚ ਮਨਾਇਆ ਗਿਆ। ਇਸ ਮੌਕੇ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਿਸ਼ੇਸ਼ ਰੂਪ 'ਚ ਮੌਜੂਦ ਹੋਏ। ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ, ਕਾਲਜ ਡਾਇਰੇਕਟਰ ਡਾ.ਐੱਸ.ਸੀ ਸ਼ਰਮਾ, ਸਟਾਫ ਅਤੇ ਵਿਦਿਆਰਥੀਆਂ ਵਲੋਂ ਡਾ.ਅੰਬੇਡਕਰ ਦੀ ਪ੍ਰਤੀਮਾ ਦੇ ਅੱਗੇ ਫੁਲ ਚੜ੍ਹਾ ਕੇ ਉਨ੍ਹਾਂਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ. ਐੱਸ.ਸੀ ਸ਼ਰਮਾ ਨੇ ਵਿਦਿਆਰਥੀਆਂ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਜਾਣ ਜਾਂਦੇ ਡਾ. ਭੀਮਰਾਵ ਅੰਬੇਡਕਰ ਨੇ ਹਮੇਸ਼ਾ ਔਰਤਾਂ ਅਤੇ ਲੇਬਰ ਦਾ ਸਮਰਥਨ ਕੀਤਾ ਅਤੇ ਉਨ੍ਹਾਂਨੇ 1936 ਵਿੱਚ ਆਜਾਦ ਲੇਬਰ ਪਾਰਟੀ ਦੀ ਸਥਾਪਨਾ ਕੀਤੀ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਲਾਅ ਦੇ ਵਿਦਿਆਰਥੀਆਂ ਨੂੰ ਡਾ.ਅੰਬੇਡਕਰ ਜੀ ਵਲੋਂ ਦਿਖਾਏ ਰਸਤਾ 'ਤੇ ਚੱਲ ਮਾਨਵੀ ਅਧਿਕਾਰਾਂ ਦੀ ਰੱਖਿਆ ਕਰਣ, ਲੋਕਾਂ ਨੂੰ ਉਨ੍ਹਾਂ ਦੇ ਪ੍ਰਤੀ ਜਾਗਰੂਕ ਕਰਣਾ ਅਤੇ ਲੋਕਾਂ ਦੇ ਅਧਿਕਾਰ ਉਨ੍ਹਾਂਨੂੰ ਦਵਾਉਣ ਲਈ ਅੱਗੇ ਆਣਾ ਨੂੰ ਕਿਹਾ ਅਤੇ ਸਭ ਨੂੰ ਬਰਾਬਰ ਸਮਝ ਉਨ੍ਹਾਂ ਦੀ ਸੇਵਾ ਕਰਣ ਨੂੰ ਕਿਹਾ।

No comments:

Post Top Ad

Your Ad Spot