ਲੁਟੇਰਿਆ ਨੇ ਰਣਜੀਤ ਸਿੰਘ ਦੇ ਸਿਰ ਵਿੱਚ ਸੱਟਾਂ ਮਾਰੀਆਂ ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 April 2018

ਲੁਟੇਰਿਆ ਨੇ ਰਣਜੀਤ ਸਿੰਘ ਦੇ ਸਿਰ ਵਿੱਚ ਸੱਟਾਂ ਮਾਰੀਆਂ ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ

ਜੰਡਿਆਲਾ ਗੁਰੂ 10 ਅਪ੍ਰੈਲ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਹਲਕਾ ਜੰਡਿਆਲਾ ਗੁਰੂ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਪੂਰੀ ਦਹਿਸ਼ਤ ਪਾਈ ਹੋਈ ਹੈ। ਆਏ ਦਿਨ ਇੱਥੇ ਲੁਟੇਰਿਆਂ ਵੱਲੋਂ ਕਿਸੇ ਨਾ ਕਿਸੇ ਲੁੱਟ-ਮਾਰ ਕੀਤੀ ਜਾ ਰਹੀ ਹੈ। ਅਤੇ ਸੱਟਾਂ ਲਗਾਈਆਂ ਜਾ ਰਗੀਆਂ ਹਨ। ਇਸੇ ਹੀ ਲੜੀ ਤਹਿਤ ਰਣਜੀਤ ਸਿੰਘ ਪੁੱਤਰ ਸੁੱਖਦੇਵ ਸਿੰਘ ਵਾਸੀ ਤਾਰਾਗੜ ਜੋ ਕਿ ਜੰਡਿਆਲਾ ਗੁਰੂ ਵਿਖੇ ਮੁਬਾਇਲ ਰਿਪੇਰਿੰਗ ਦੀ ਦੁਕਾਨ ਕਰਦਾ ਹੈ। ਉਹ ਬੀਤੀ ਕਰੀਬ ਰਾਤ 10 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਤਾਰਾਗੜ ਨੂੰ ਜਾ ਰਿਹਾ ਸੀ। ਤਾਂ ਰਸਤੇ ਵਿੱਚ ਨਹਿਰ ਲਾਗੇ ਉਸ ਨੇ ਕੁਝ ਅਣਪਛਾਤੇ ਵਿਆਕਤੀ ਵੇਖੇ ਤਾਂ ਸ਼ੱਕ ਹੋਣ ਤੇ ਉਸ ਨੇ ਆਪਣਾ ਮੋਟਰਸਾਇਕਲ ਵਾਪਸ ਮੋੜ ਲਿਆ। ਤਾਂ ਉਹ ਦੋ ਮੋਟਰਸਾਇਕਲ ਸਵਾਰ ਵਿਆਕਤੀਆਂ ਨੇ ਉਸ ਦਾ ਪਿੱਛਾ ਕਰਕੇ ਉਸ ਦੇ ਪਿੱਛੋਂ ਸਿਰ ਵਿੱਚ ਕੋਈ ਚੀਜ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਤੇ ਉਸ ਕੋਲੋਂ ਮੋਬਾਇਲ, ਪਰਸ,ਏ ਟੀ ਐਮ ਕਾਰਡ ਅਤੇ ੬ ਹਜਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਰਣਜੀਤ ਸਿੰਘ ਨੂੰ ਇਸ ਇਥੋ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਹਾਲਤ ਖਤਰੇ ਤੋ ਬਾਹਰ ਹੈ। ਚੌਂਕੀ ਇੰਚਾਰਜ ਲਖਬੀਰ ਸਿੰਘ ਨੇ ਅਣਪਛਾਤੇ ਵ੍ਯਕਤੀਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:

Post Top Ad

Your Ad Spot