ਬੇਰੁਜ਼ਗਾਰ ਅਧਿਆਪਕਾਂ ਦੀ ਬਠਿੰਡਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 April 2018

ਬੇਰੁਜ਼ਗਾਰ ਅਧਿਆਪਕਾਂ ਦੀ ਬਠਿੰਡਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ

ਨਿਯੁਕਤੀ ਪੱਤਰ ਨਾ ਮਿਲਣ 'ਤੇ ਦਿੱਤੀ ਮਰਨ ਵਰਤ 'ਤੇ ਬੈਠਣ ਦੀ ਚਿਤਾਵਨੀ
ਤਲਵੰਡੀ ਸਾਬੋ, 22 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੇਰੁਜ਼ਗਾਰ ਅਧਿਆਪਕਾਂ (3582) ਦੀ ਸੂਬਾ ਪੱਧਰੀ ਮੀਟਿੰਗ ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਮੈਡਮ ਅਨੂੰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਭਰਤੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆ ਜਿਵੇਂ ਕਿ ਨਿਯੁਕਤੀ ਪੱਤਰ ਜਾਰੀ ਹੋਣ ਵਿੱਚ ਹੋ ਰਹੀ ਦੇਰੀ, ਅੰਗਰੇਜ਼ੀ ਤੇ ਹਿੰਦੀ ਵਿਸ਼ੇ ਦਾ ਨਤੀਜ਼ਾ ਜਲਦ ਜਾਰੀ ਕਰਨ ਆਦਿ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਜਰ ਸਿੰਘ ਨੇ ਆਖਿਆ ਕਿ 3582 ਅਧਿਆਪਕਾਂ ਦੀ ਸਕਰੂਟਨੀ ਹੋਣ ਦੇ ਬਾਵਜ਼ੂਦ ਵੀ ਨਿਯੁਕਤੀ ਪੱਤਰ ਜਾਰੀ ਕਰਨ ਵਿੱਚ ਸਰਕਾਰ ਦੇਰੀ ਕਰ ਰਹੀ ਹੈ ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਮੈਡਮ ਅਨੂੰ ਨੇ ਦੱਸਿਆ ਕਿ ਇੱਕ ਪਸੇ ਤਾਂ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਦਾਅਵਾ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਚੁਣੇ ਹੋਏ 3582 ਅਧਿਆਪਕਾਂ ਨੂੰ ਜਾਣਬੁੱਝ ਕੇ ਨਿਯੁਕਤੀ ਪੱਤਰ ਜਾਰੀ ਨਹੀਂ ਕਰ ਰਹੀ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਅੰਦਰ ਨਿਯੁਕਤੀ ਪੱਤਰ ਨਾ ਜਾਰੀ ਕੀਤੇ ਗਏ ਤਾਂ ਵਿਭਾਗ ਦੇ ਗੇਟ ਅੱਗੇ ਮਰਨ ਵਰਤ 'ਤੇ ਬੈਠਿਆ ਜਾਵੇਗਾ ਜੋ ਕਿ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਦਲਜੀਤ ਸਿੰਘ, ਸ਼ੁਭਦੀਪ ਸਿੰਘ, ਮੇਜਰ ਸਿੰਘ, ਨਵਤਾਜ ਸਿੰਘ, ਸੰਤੋਖ ਸਿੰਘ, ਕਰਮਜੀਤ ਕੌਰ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਅਮਨ ਕੰਬੋਜ਼, ਗੁਰਪ੍ਰੀਤ ਕੁਮਾਰ, ਜਤਿੰਦਰ ਸਿੰਘ ਆਦਿ ਮੌਜ਼ੂਦ ਸਨ।

No comments:

Post Top Ad

Your Ad Spot