ਭਾਰਤ ਬੰਦ ਨੂੰ ਸ਼ਾਂਤੀ ਪੂਰਵਕ ਰੱਖਿਆ ਜਾਵੇ-ਸੋਮੀ ਤੁੰਗਵਾਲੀਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 1 April 2018

ਭਾਰਤ ਬੰਦ ਨੂੰ ਸ਼ਾਂਤੀ ਪੂਰਵਕ ਰੱਖਿਆ ਜਾਵੇ-ਸੋਮੀ ਤੁੰਗਵਾਲੀਆ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਭਾਰਤ ਸਰਕਾਰ ਵੱਲੋਂ ਬਾਬਾ ਸਾਹਿਬ ਦੇ ਬਣਾਏ ਕਾਨੂੰਨ ਨਾਲ ਛੇੜ ਛਾੜ ਨੂੰ ਨੱਥ ਪਾਉਣ ਲਈ 2 ਅਪ੍ਰੈਲ ਨੂੰ ਕੀਤੇ ਜਾ ਰਹੇ ਬੰਦ ਨੂੰ ਤਾਰਪੀਡੋ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬਦਨਾਮ ਕਰਨ ਲਈ ਭਾਜਪਾ ਆਪਣੇ ਬੰਦਿਆਂ ਰਾਹੀਂ ਕੋਈ ਵੀ ਗੜਬੜ ਕਰਵਾ ਸਕਦੀ ਹੈ ਇਸ ਲਈ ਬੰਦ ਨੂੰ ਸਫ਼ਲ ਬਣਾਉਣ ਸਮੇਂ ਪੂਰੇ ਸ਼ਾਂਤਮਈ ਢੰਗ ਨਾਲ ਵਿਚਰਦੇ ਹੋਏ ਬੰਦ ਨੂੰ ਸਫ਼ਲ ਕੀਤਾ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦਲਿਤਾਂ ਦੇ ਨਾਮ ਜਾਰੀ ਅਪੀਲ ਵਿੱਚ ਸੋਮੀ ਤੂੰਗਵਾਲੀਆ ਸੂਬਾ ਕਾਰਜ਼ਕਾਰਨੀ ਮੈਂਬਰ ਤ੍ਰਿਣਮੂਲ਼ ਕਾਂਗਰਸ ਕਮੇਟੀ ਪੰਜਾਬ ਨੇ ਕੀਤਾ ਹੈ।
ਆਪਣੀ ਗੱਲ ਜ਼ਾਰੀ ਰੱਖਦਿਆਂ ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਬਣਾਏ ਕਾਨੂੰਨ ਵਿੱਚ ਕਿਸੇ ਵੀ ਕਿਸਮ ਦੀ ਛੇੜ-ਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸਨੂੰ ਹੂ-ਬ-ਹੂ ਜ਼ਾਰੀ ਰੱਖਣ ਲਈ ਦਲਿਤ ਕਿਸੇ ਵੀ ਕਿਸਮ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ। ਦਲਿਤਾਂ ਦੇ ਨਾਮ ਜਾਰੀ ਆਪਣੀ ਅਪੀਲ ਵਿੱਚ ਉਹਨਾਂ ਕਿਹਾ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਹਿੰਸਾ ਵਾਲਾ ਕਦਮ ਨਾ ਚੁੱਕਿਆ ਜਾਵੇ ਕਿਉਂਕਿ ਦਲਿਤਾਂ ਨੂੰ ਬਦਨਾਮ ਕਰਨ ਲਈ ਸਰਕਾਰ ਆਪਣੇ ਬੰਦਿਆਂ ਰਾਹੀਂ ਅਜਿਹਾ ਕਰਨ ਦਾ ਕੋਝਾ ਯਤਨ ਜ਼ਰੂਰ ਕਰੇਗੀ।
ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਰਗ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਹੈ, ਜੇਕਰ ਕੋਈ ਆਪਣੇ ਅਲੱਗ ਵਿਚਾਰ ਰੱਖਦਾ ਹੋਇਆ ਬੰਦ ਦਾ ਸਮਰੱਥਨ ਨਹੀਂ ਕਰਦਾ ਤਾਂ ਉਸਨੂੰ ਪਿਆਰ ਨਾਲ ਸਮਝਾ ਕੇ ਸਹਿਯੋਗ ਲੈਣ ਦਾ ਯਤਨ ਕੀਤਾ ਜਾਵੇ, ਕਿਸੇ ਨਾਲ ਵੀ ਕੋਈ ਹਿੰਸਕ ਵਰਤਾਓ ਨਾ ਕੀਤਾ ਜਾਵੇ।

No comments:

Post Top Ad

Your Ad Spot