ਜ਼ਿਲਾ ਪ੍ਰਸ਼ਾਸਨ ਦੀ ਸੁਚੱਜੀ ਰਣਨੀਤੀ ਅਤੇ ਪ੍ਰਭਾਵੀ ਕਦਮਾਂ ਕਾਰਨ ਜਲੰਧਰ ਰਿਹਾ ਸ਼ਾਂਤੀਪੂਰਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 April 2018

ਜ਼ਿਲਾ ਪ੍ਰਸ਼ਾਸਨ ਦੀ ਸੁਚੱਜੀ ਰਣਨੀਤੀ ਅਤੇ ਪ੍ਰਭਾਵੀ ਕਦਮਾਂ ਕਾਰਨ ਜਲੰਧਰ ਰਿਹਾ ਸ਼ਾਂਤੀਪੂਰਨ

ਡੀ.ਸੀ., ਸੀ.ਪੀ ਅਤੇ ਜ਼ਿਲਾ ਪੁਲਿਸ ਮੁੱਖੀ ਨੇ ਸੰਭਾਲਿਆ ਮੋਰਚਾ
ਜਲੰਧਰ 2 ਅਪ੍ਰੈਲ (ਜਸਵਿੰਦਰ ਆਜ਼ਾਦ)- ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਅਹਿਤਿਹਾਤੀ  ਕਦਮਾਂ ਅਤੇ ਆਪਸ ਵਿੱਚ ਬਣਾਈ ਗਈ ਸਾਂਨਦਾਰ ਰਣਨੀਤੀ ਤੇ ਚਲਦਿਆਂ ਅੱਜ ਜ਼ਿਲੇ ਵਿੱਚ ਭਾਰਤ ਬੰਦ ਦਾ ਸੱਦਾ ਅਮਨ ਅਮਾਨ ਨਾਲ ਨੇਪਰੇ ਚੜ ਗਿਆ। ਜ਼ਿਲੇ ਵਿੱਚ ਹਿੰਸ਼ਾ ਦੀ ਕੋਈ ਵੀ ਘਟਣਾ ਨਹੀ ਵਾਪਰੀ ਅਤੇ 5000 ਦੇ ਕਰੀਬ ਸੁੱਰਖਿਆ ਮੁਲਾਜ਼ਮਾਂ, 5 ਉਪ ਮੰਡਲ ਮੈਜਿਸਟ੍ਰੇਟ ਅਤੇ 30 ਐਗਜੈਕਟਿਵ ਮੈਜਿਸਟ੍ਰੇਟਾਂ ਨੇ ਇਹ ਯਕੀਨੀ ਬਣਾਇਆ ਕਿ ਬੰਦ ਦੋਰਾਣ ਕਿਸੇ ਵੀ ਤਰਾਂ ਦੀ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ । ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ , ਪੁਲਿਸ ਕਮਿਸ਼ਨਰ ਸ਼੍ਰੀ ਪਰਵੀਨ ਕੁਮਾਨ ਸ਼ਿਨਹਾ ਅਤੇ ਜ਼ਿਲਾ ਪੁਲਿਸ ਮੁੱਖੀ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਅਮਨ ਕਾਨੂੰਨ ਦੀ ਸਥਿਤੀ ਤੇ ਪੈਣੀ ਨਿਗਾ ਰੱਖੀ । ਇਨਾਂ ਅਧਿਕਾਰੀਆਂ ਨੇ  ਇਹ ਯਕੀਨੀ ਬਣਾਇਆ ਕਿ ਜ਼ਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ਵਿੱਚ ਬਰਕਰਾਰ ਰੱਖੀ ਜਾਵੇ।
ਇਨਾਂ ਅਧਿਕਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਨਾਲ ਬੈਠਕਾਂ ਕਰਕੇ ਇਹ ਯਕੀਨੀ ਬਣਾਇਆ ਕਿ ਭਾਰਕ ਬੰਦ ਦੇ ਸੱਦੇ ਦੋਰਾਨ ਕਿਸੇ ਤਰਾਂ ਦੀ ਮਾੜੀ ਘਟਣਾ ਨਾ ਵਾਪਰੇ ਉੱਥੇ ਨਾਲ ਹੀ ਇਨਾਂ ਨੇ ਅੱਜ ਖੁਦ ਮੈਦਾਨ ਵਿੱਚ ਡਟ ਕੇ ਜਲੰਧਰ ਵਿੱਚ ਸਥਿਤੀ ਦਾ ਜਾਇਜਾ ਲਿਆ । ਇਨਾਂ ਅਧਿਕਾਰੀਆਂ ਨੇ ਰਾਮਾਂ ਮੰਡੀ ਚੌਕ , ਡਾ ਅੰਬੇਦਕਰ ਚੌਕ, ਬੀ.ਐਸ.ਐਫ ਚੌਕ, ਮਾਈ ਹੀਰਾ ਚੌਕ, ਪੀ.ਏ.ਪੀ ਚੌਕ, ਭਗਵਾਨ ਵਾਲਮੀਕਿ ਚੌਕ, ਕਪੂਰਥਲਾ ਚੌਕ ਅਤੇ ਹੋਰ ਥਾਂਵਾਂ ਦਾ ਖੁਦ ਜਾ ਕੇ ਮੌਕੇ ਤੇ ਜਾਇਜਾ ਲਿਆ । ਇਸ ਤਰਾਂ ਜੱਦ ਰੇਲਵੇ ਸ਼ਟੇਸ਼ਨ , ਆਰ.ਐਸ.ਐਸ ਦੇ ਦਫ਼ਤਰ ਪੀਲੀ ਕੋਠੀ ਅਤੇ ਹੋਰ ਥਾਂਵਾ ਤੇ ਧਰਨੇ ਦੀ ਖਬਰ ਆਈ ਤਾਂ ਇਹ ਅਧਿਕਾਰੀ ਮੌਕੇ ਤੇ ਹੀ ਪਹੁੰਚ ਗਏ ਅਤੇ ਸਥਿਤੀ ਨੂੰ ਸੰਭਾਲ ਲਿਆ। ਇਸ ਤਰਾ ਕੁੱਝ ਪਲਾਂ ਲਈ ਪੁਲਿਸ ਕੰਟਰੋਲ ਰੁਮ ਅਤੇ ਡੀ.ਸੀ. ਦਫਤਰ ਵਿਖੇ ਬੈਠ ਕੇ ਵੀ ਇਨਾ ਅਧਿਕਾਰੀਆਂ ਨੇ ਪਲ-ਪਲ ਦਾ ਜਾਇਆ ਲੈ ਕੇ ਇਹ ਯਕੀਨੀ ਬਣਾਇਆ ਕਿ ਜ਼ਿਲੇ ਵਿੱਚ ਅਮਨ ਕਾਨੂੰਨ ਹਰ ਕਿਮਤ ਤੇ ਬਰਕਰਾਰ ਰੱਖੀਆਂ ਜਾਵੇ। ਇਸ ਮੌਕੇ ਤੇ ਵਧਿਕ ਡਿਪਟੀ ਕਮਿਸ਼ਨਰ ਸ਼੍ਰੀ ਜਸਵੀਰ ਸਿੰਘ ਅਤੇ ਡਾ ਭੁਪਿੰਦਰ ਪਾਲ ਸਿੰਘ ਵੀ ਹਾਜਰ ਸਨ।

No comments:

Post Top Ad

Your Ad Spot