ਸੇਂਟ ਸੋਲਜਰ ਐੱਮ.ਐਡ ਦੇ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਵਿੱਚ ਪਹਿਲੀਆਂ 6 ਪੁਜੀਸ਼ਨਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 16 April 2018

ਸੇਂਟ ਸੋਲਜਰ ਐੱਮ.ਐਡ ਦੇ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਵਿੱਚ ਪਹਿਲੀਆਂ 6 ਪੁਜੀਸ਼ਨਾਂ

ਜਲੰਧਰ 16 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਐੱਮ.ਐੱਡ ਤੀਸਰੇ ਸੈਮੇਸਟਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ਼ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਪਹਿਲੀਆਂ 6 ਪੁਜ਼ੀਸ਼ਨਾਂ ਪ੍ਰਾਪਤ ਕਰ ਨਾਮ ਚਮਕਾਇਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਮੇਘਾ ਗੁਪਤਾ ਨੇ 87% (435/500) ਅੰਕ ਪ੍ਰਾਪਤ ਕਰ ਪਹਿਲਾ, ਸ਼ਰਣਜੀਤ ਕੌਰ ਨੇ 86% (429/500) ਅੰਕ ਪ੍ਰਾਪਤ ਕਰ ਦੂਸਰਾ, ਸ਼ੁਭੀ ਸਾਗਰ ਨੇ 86% (426/500) ਅੰਕ ਪ੍ਰਾਪਤ ਕਰ ਤੀਸਰਾ, ਮੰਜੂ ਬਾਲਾ ਨੇ 84% (422/500) ਅੰਕ ਪ੍ਰਾਪਤ ਕਰ ਚੌਥਾ, ਪੂਜਾ ਰਾਣੀ ਨੇ 84% (419/500) ਅੰਕ ਪ੍ਰਾਪਤ ਕਰ ਪੰਜਵਾਂ, ਰਿੰਮੀ ਨੇ 83% (418/500) ਅੰਕ ਪ੍ਰਾਪਤ ਕਰ ਛੇਵਾਂ ਸਥਾਨ ਪ੍ਰਾਪਤ ਕੀਤਾ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰ ਅੱਗੇ ਵਧਣ ਨੂੰ ਕਿਹਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਮੈਨੇਜਮੇਂਟ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

No comments:

Post Top Ad

Your Ad Spot