ਪੀ. ਸੀ. ਐਮ. ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਵਿਚ 44ਵੇਂ ਇਨਾਮ ਵੰਡ ਸਮਾਰੋਹ ਵਿਚ 313 ਵਿਦਿਆਰਥਣਾਂ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 April 2018

ਪੀ. ਸੀ. ਐਮ. ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਵਿਚ 44ਵੇਂ ਇਨਾਮ ਵੰਡ ਸਮਾਰੋਹ ਵਿਚ 313 ਵਿਦਿਆਰਥਣਾਂ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਗਿਆ

ਜਲੰਧਰ 21 ਅਪ੍ਰੈਲ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਵਿਚ 44ਵੇਂ ਇਨਾਮ ਵੰਡ ਸਮਾਰੋਹ ਵਿਚ 313 ਵਿਦਿਆਰਥਣਾਂ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਚ ਪਹਿਲਿਆਂ ਦਸ ਪੁਜੀਸ਼ਨ ਹਾਸਿਲ ਕਰਨ ਵਾਲਿਆਂ 39 ਅਤੇ ਯੂਨਿਵਰਸਿਟੀ ਮੈਰਿਟ ਲਿਸਟ ਵਿਚ ਸਥਾਨ ਪ੍ਰਾਪਤ ਕਰਨ ਵਾਲੀਆਂ 56 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। 19 ਵਿਦਿਆਰਥਣਾਂ ਨੂੰ ਗੋਲਡ ਮੈਡਲ ਦਿੱਤੇ ਗਏ ਅਤੇ 250 ਨੂੰ ਸ਼ੀਲਡਾਂ ਅਤੇ 205 ਨੂੰ ਇਨਾਮ ਦੇ ਰੂਪ ਵਿਚ ਕਿਤਾਬਾਂ ਦਿੱਤੀਆਂ ਗਈਆਂ। ਮੈਰਿਟ ਅਤੇ ਹੋਰ ਉਪਲਬਧੀਆਂ ਪ੍ਰਾਪਤ ਕਰਨ ਵਾਲੇ 425 ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਇਸ ਸੈਸ਼ਨ ਵਿਚ ਵੱਖ ਵੱਖ ਖੇਤਰਾਂ ਵਿਚ ਫਸਟ ਰਹਿਣ ਵਾਲੀਆਂ 80 ਵਿਦਿਆਰਥਣਾਂ ਨੂੂੰ ਵੀ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੇ ਮੁਖ ਮਹਿਮਾਨ ਪ੍ਰੋ. ਅਸ਼ੋਕ ਕੁਮਾਰ ਸਾਰੀਅਲ (ਵਾਇਸ ਚਾਂਸਲਰ, ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨਿਵਰਸਿਟੀ, ਪਾਲਮਪੁਰ) ਸਨ  ਕਾਲਜ ਦੀ ਪ੍ਰਬਧਕ ਕਮੇਟੀ ਦੇ ਪ੍ਰਧਾਨ ਸ਼ਰੀ ਪੁਰਸ਼ੋਤਮ ਲਾਲ ਬੁਧੀਆ, ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਮਾਰੋਹ ਦੇ ਇੰਚਾਰਜ ਪ੍ਰੋ. ਅਲਕਾ ਸ਼ਰਮਾ, ਕਾਲਜ ਹੇਢ ਗਰਲ ਮਨਮੀਤ ਕੌਰ ਅਤੇ ਯੂਥ ਕਲਬ ਪ੍ਰੈਜੀਡੈਂਟ ਗਾਇਤਰੀ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸਵਾਗਤ ਕੀਤਾ। ਮੁਖ ਮਹਿਮਾਨ ਅਤੇ ਕਾਲਜ ਦੀ ਪ੍ਰਬਧਕ ਕਮੇਟੀ ਦੇ ਮੈਬਰਾਂ ਨੇ ਜੋਤੀ ਜਗਾਈ। ਇਸ ਸਮਾਰੋਹ ਵਿਚ ਪ੍ਰਬੰਧਕੀ ਕਮੇਟੀ ਦੇ ਜੁਆਇਂਟ ਸੈਕਟਰੀ ਸ਼੍ਰੀ ਵਿਨੋਦ ਦਾਦਾ, ਸ਼੍ਰੀਮਤੀ ਚੰਦਰ ਮੋਹਿਨੀ ਮਾਰਕੰਡਾ, ਸ਼੍ਰੀ ਕਮਲ ਕੁਮਾਰ ਬੁਧੀਆ, ਸ਼੍ਰੀ ਡੀ. ਕੇ. ਜੋਸ਼ੀ, ਡਾ. ਲਾਮਾ ਮੌਜੂਦ ਸਨ। ਸਰਸਵਤੀ ਵੰਦਨਾ ਨਾਲ ਸਮਾਰੋਹ ਦਾ ਅਗਾਜ ਕੀਤਾ ਗਿਆ। ਉਪਰੰਤ ਪਿਰੰਸੀਪਲ ਮੈਡਮ ਨੇ ਕਾਲਜ ਦੀ ਸਲਾਨਾ ਰਿਪੋਰਟ ਪੜੀ। ਇਸ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੁਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਵਿਦਿਆਰਥਣਾਂ ਨੂਮ ਸੰਬੋਧਨ ਕਰਦਿਆਂ ਉਹਨਾਂ ਨੇ ਉਹਨਾਂ ਦੀਆਂ ਉਪਲਬਧੀਆਂ ਲਈ ਵਧਾਈ ਦਿੰਦਿਆਂ ਲਗਨ, ਮਿਹਨਤ ਅਤੇ ਦ੍ਰਿੜ ਨਿਸਚੇ ਨਾਲ ਆਪਣੇ ਰਾਹ ਤੇ ਵਧਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਪ੍ਰਬਧਕੀ ਕਮੇਟੀ ਦੇ ਮੈਂਬਰਾਂ ਦੁਆਰਾ ਮੁਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਸ਼੍ਰੀ ਵਿਨੋਦ ਦਾਦਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋ. ਗੀਤਾ ਕਹੋਲ ਨੇ ਸਟੇਜ ਸਕਤਰ ਦੀ ਭੂਮਿਕਾ ਨਿਭਾਈ।

No comments:

Post Top Ad

Your Ad Spot