ਟ੍ਰਿਨਿਟੀ ਕਾਲਜ ਜਲੰਧਰ ਵਿਖੇ 28 ਅਪ੍ਰੈਲ ਨੂੰ ਤੀਸਰਾ ਡਿਗਰੀ ਵੰਡ ਪ੍ਰੋਗਰਾਮ (ਕੋਨਵੋਕੈਸ਼ਨ) ਕਰਵਾਇਆ ਜਾਵੇਗਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 26 April 2018

ਟ੍ਰਿਨਿਟੀ ਕਾਲਜ ਜਲੰਧਰ ਵਿਖੇ 28 ਅਪ੍ਰੈਲ ਨੂੰ ਤੀਸਰਾ ਡਿਗਰੀ ਵੰਡ ਪ੍ਰੋਗਰਾਮ (ਕੋਨਵੋਕੈਸ਼ਨ) ਕਰਵਾਇਆ ਜਾਵੇਗਾ


ਜਲੰਧਰ 26 ਅਪ੍ਰੈਲ (ਜਸਵਿੰਦਰ ਆਜ਼ਾਦ)- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ. ਪੀਟਰ ਜੀ ਵਲੋਂ ਇਕ ਪ੍ਰੈਸ ਕਾਨਫਰੈਂਸ ਕਰਵਾਈ ਗਈ। ਜਿਸ ਵਿਚ ਉਹਨਾ ਦੱਸਿਆ ਕਿ ਸਾਨੂੰ ਬੜੀ ਖੁਸ਼ੀ ਹੈ ਕਿ  ਮਿਤੀ ੨੮ ਅਪ੍ਰੈਲ ੨੦੧੮ ਨੂੰ ਤੀਸਰਾ ਡਿਗਰੀ ਵੰਡ ਪ੍ਰੋਗਰਾਮ (ਕੋਨਵੋਕੈਸ਼ਨ) ਕਰਵਾਇਆ ਜਾਵੇਗਾ। ਇਸ ਮੌਕੇ ਸ. ਨਵਜੋਤ ਸਿੰਘ ਸਿੱਧੂ (Manister of Local Government, Tourism , Cultural Affairs & Museums of State of Punjab) ਅਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ ਮੁੱਖ ਮਹਿਮਾਨ ਵਜੋਂ ਪਹੁੰਚਣਗੇ।ਇਹਨਾਂ ਤੋਂ ਇਲਾਵਾ ਜਲੰਧਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜਾ ਜੀ, ਸ਼੍ਰੀ ਰਾਜਿੰਦਰ ਬੇਰੀ (ਐਮ.ਐਲ.ਏ.) ਅਤੇ ਸ. ਪ੍ਰਗਟ ਸਿੰਘ ਜੀ (ਐਮ.ਐਲ.ਏ.), ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ।ਇਸ ਮੌਕੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਰੈਵ. ਫਾਦਰ ਜੋਂਸਨ ਜੀ, ਪ੍ਰਿਸੀਪਲ ਅਜੇ ਪਰਾਸ਼ਰ ਜੀ ਵੀ ਹਾਜਰ ਹੋਣਗੇ। ਇਸ ਮੌਕੇ ਲਗਭਗ ੨੦੦ ਵਿਦਿਆਰਥੀਆ ਨੂੰ ਡਿਗਰੀਆ ਵੰਡੀਆ ਜਾਣਗੀਆ।ਮਿਤੀ ੨੭ ਅਪ੍ਰੈਲ ੨੦੧੮ ਨੂੰ ਟ੍ਰਿਨਿਟੀ ਕਾਲਜ ਵਿਖੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ (Alumni) ਅਲੂਮਨੀ ਮੀਟਿੰਗ ਵੀ ਕਰਵਾਈ ਜਾਵੇਗੀ।
ਟ੍ਰਿਨਿਟੀ ਕਾਲਜ ਉੱਤਰੀ ਭਾਰਤ ਦਾ ਇਕ ਅਜਿਹਾ ਚੈਰੀਟੇਬਲ ਕਾਲਜ ਹੈ ਜੋ ਗੁਰੂ ਗੋਬਿੰਦ ਸਿੰਘ ਐਵੀਨਿਊ ਚੁਗਿੱਟੀ  ਜਲੰਧਰ ਸ਼ਹਿਰ ਵਿੱਚ ਸਥਾਪਿਤ ਹੈ।ਇਹ ਕਾਲਜ ਪੰਜਾਬ ਅਤੇ ਪੰਜਾਬੋ ਬਾਹਰ ਦੇ ਸੂਬਿਆ ਦੇ ਆਰਥਿਕ ਪੱਖੋਂ ਕਮਜੋਰ, ਅਣਗੋਲੇ ਪਰ ਸਿੱਖਿਆ ਪੱਖੋਂ ਹੋਣਹਾਰ ਵਿਦਿਆਰਥੀਆਂ ਦੀ ਭਲਾਈ ਲਈ ਬਿਨ੍ਹਾਂ ਕਿਸੇ ਭੇਦਭਾਵ ਤੋਂ ਵਿਸ਼ੇਸ਼ ਤੌਰ ਤੇ ਯਤਨ ਕਰਦਾ ਹੈ। ਕਾਲਜ ਦੀ ਦ੍ਰਿਸ਼ਟੀ, ਕਾਰਜ ਉਦੇਸ਼ ਅਤੇ ਮੋਟੋ  “ਜੀਵਨ ਦੀਆਂ ਉੱਚਾਈਆਂ ਵੱਲ” ਹੈ ਜੋ ਹਰ ਵਿਦਿਆਰਥੀ ਨੂੰ ਅਗੇ ਵਧਣ, ਅਨੋਖੀ ਜ਼ਿੰਦਗੀ ਬਤੀਤ ਕਰਨ ਅਤੇ ਸਮਾਜਿਕ ਜਿੰਮੇਵਾਰੀ ਨੂੰ ਨਿਭਾਉਣ ਪ੍ਰਤੀ ਪ੍ਰੇਰਿਤ ਕਰਦਾ ਹੈ। ਕਾਲਜ ਦੇ ਹਰ ਵਿਦਿਆਰਥੀ ਨੂੰ ਆਪਣਾ ਉਦੇਸ਼ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਿੱਖਿਆ ਦਾ ਵਿਸ਼ੇਸ਼ ਢੰਗ, ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ, ਪਾਰਦਰਸ਼ੀ ਇਮਤਿਹਾਨ/ਨਿਰੀਖਣ, ਤੇਰਾਂ ਪ੍ਰਕਾਰ ਦੇ ਵਿਸ਼ੇਸ਼ ਵਜੀਫੇ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਇਸ ਕਾਲਜ ਨੂੰ ਦੂਸਰੇ ਕਾਲਜਾਂ ਤੋਂ ਵੱਖਰਤਾ ਪ੍ਰਦਾਨ ਕਰਦੇ ਹਨ।

No comments:

Post Top Ad

Your Ad Spot