ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਲੋਂ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 23 ਅਪ੍ਰੈਲ ਤੋਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 11 April 2018

ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਲੋਂ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 23 ਅਪ੍ਰੈਲ ਤੋਂ

ਚਾਹਵਾਨ ਪੁਰਸ਼ ਉਮੀਦਵਾਰ 18 ਅਪ੍ਰੈਲ ਨੂੰ ਹੋਵੇਗੀ ਮੁੱਢਲੀ ਜਾਂਚ-ਪੜਤਾਲ
ਜਲੰਧਰ 11 ਅਪ੍ਰੈਲ (ਜਸਵਿੰਦਰ ਆਜ਼ਾਦ)- ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਮੇਜਰ (ਰਿਟਾ.) ਯਸ਼ਪਾਲ ਸਿੰਘ ਨੇ ਦੱਸਿਆ ਕਿ ਸੈਨਿਕ ,ਅਰਧ ਸੈਨਿਕ ਅਤੇ ਪੁਲਿਸ ਬਲਾਂ ਦੀ ਭਰਤੀ ਦੀ ਤਿਆਰੀ ਲਈ ਯੋਗ ਉਮੀਦਵਾਰਾਂ ਲਈ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ,ਸ਼ਾਸਤਰੀ ਮਾਰਕੀਟ ਜਲੰਧਰ ਵਿਖੇ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 23 ਅਪੈਲ 2018 ਤੋਂ ਸੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ ਲਈ ਚਾਹਵਾਨ ਪੁਰਸ਼ ਉਮੀਦਵਾਰ 18 ਅਪੈ੍ਰਲ 2018 ਨੂੰ ਸਵੇਰੇ 9 ਵਜੇ ਆਪਣੀ ਮੁੱਢਲੀ ਜਾਂਚ ਪੜਤਾਲ ਅਤੇ ਸਕਰੀਨਿੰਗ ਲਈ ਰਿਪੋਰਟ ਕਰ ਸਕਦੇ ਹਨ। ਉਨਾਂ ਦੱਸਿਆ ਕਿ ਟਰੇਨਿੰਗ ਦੇ ਚਾਹਵਾਨ ਉਮੀਦਵਾਰ ਲੋੜੀਂਦੇ ਦਸਤਾਵੇਜਾਂ ਦੀਆਂ ਕਾਪੀਆਂ ਨਾਲ ਲੈ ਕੇ ਆਉਣ। ਉਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਮੋਬਾਇਲ ਨੰਬਰ 76964-16995 ਅਤੇ 98153-84965 'ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ।

No comments:

Post Top Ad

Your Ad Spot