ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 April 2018

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋ. ਕੇ.ਐਲ.ਟੁਟੇਜਾ ਹੋਣਗੇ ਮੁੱਖ ਵਕਤਾ
ਜਲੰਧਰ 10 ਅਪ੍ਰੈਲ (ਜਸਵਿੰਦਰ ਆਜ਼ਾਦ)- ਸਾਡੇ ਮੁਲਕ ਦੀ ਆਜ਼ਾਦੀ ਤਵਾਰੀਖ਼ ਅੰਦਰ, ਦੇਸ਼ੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ, ਦਾਬੇ, ਅਨਿਆਂ ਅਤੇ ਜ਼ਬਰ ਤੋਂ ਮੁਕਤ ਆਜ਼ਾਦੀ, ਜਮਹੂਰੀਅਤ, ਸਾਂਝੀਵਾਲਤਾ ਵਾਲਾ ਰਾਜ ਅਤੇ ਸਮਾਜ ਸਿਰਜਣ ਦੇ ਸੁਨਹਿਰੀ ਸੁਪਨੇ ਲੈ ਕੇ ਜੂਝਦਿਆਂ ਹਰ ਕੁਰਬਾਨੀ ਕਰਨ ਵਾਲੀ 21 ਅਪ੍ਰੈਲ 1913 ਨੂੰ ਅਮਰੀਕਾ ਵਿੱਚ ਬਣੀ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ' ਨਾਂਅ ਦੀ ਜੱਥੇਬੰਦੀ (ਜੋ ਆਪਣੀ ਅਖ਼ਬਾਰ 'ਗ਼ਦਰ' ਕਾਰਨ ਗ਼ਦਰ ਪਾਰਟੀ ਕਰਕੇ ਮਕਬੂਲ ਹੋਈ) ਦੇ ਸਥਾਪਨਾ ਦਿਹਾੜੇ ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ 21 ਅਪ੍ਰੈਲ ਨੂੰ ਠੀਕ 10:30 ਵਜੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ, ਜੱਲਿਆਂਵਾਲਾ ਬਾਗ਼ ਦੀ ਅਗਲੇ ਵਰੇ (1919-2019) ਆ ਰਹੀ ਸ਼ਤਾਬਦੀ ਨੂੰ ਵਿਸ਼ੇਸ਼ ਕਰਕੇ ਸਮਰਪਤ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮਨਾਏ ਜਾ ਰਹੇ ਇਸ ਸਮਾਗਮ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਸੇਵਾ ਮੁਕਤ ਪ੍ਰੋ. ਕੇ.ਐਲ. ਟੁਟੇਜਾ ਸੰਬੋਧਨ ਕਰਨਗੇ। ਵਿਚਾਰ-ਚਰਚਾ ਦਾ ਵਿਸ਼ਾ ''ਜੱਲਿਆਂਵਾਲਾ ਬਾਗ਼ ਦੀ ਅਜੋਕੇ ਸਮੇਂ ਅੰਦਰ ਇਤਿਹਾਸਕ ਮਹੱਤਤਾ'' ਰੱਖਿਆ ਗਿਆ ਹੈ। ਗ਼ਦਰ ਪਾਰਟੀ ਦਾ ਝੰਡਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦੇਵ ਰਾਜ ਨਯੀਅਰ ਝੁਲਾਉਣਗੇ ਅਤੇ ਗ਼ਦਰ ਪਾਰਟੀ ਦੇ ਨਿਸ਼ਾਨਿਆਂ ਦੀ ਪੂਰਤੀ ਲਈ ਲੋਕ-ਸੰਗਰਾਮ ਜਾਰੀ ਰੱਖਣ ਦੀ ਬਣੀ ਲੋੜ ਉਪਰ ਜ਼ੋਰ ਦੇਣਗੇ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਮਾਗਮ ਵਿੱਚ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

No comments:

Post Top Ad

Your Ad Spot