ਅਮਰਦੀਪ ਕਾਲਜ ਵਿੱਚ ਸੰਨ 2018-19 ਲਈ ਗਰੈਜੂਏਸ਼ਨ ਦੀਆਂ ਕਲਾਸਾਂ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 4 April 2018

ਅਮਰਦੀਪ ਕਾਲਜ ਵਿੱਚ ਸੰਨ 2018-19 ਲਈ ਗਰੈਜੂਏਸ਼ਨ ਦੀਆਂ ਕਲਾਸਾਂ ਸ਼ੁਰੂ

ਜਲੰਧਰ 4 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਜਿਲ੍ਹਾ ਨਵਾਂਸ਼ਹਿਰ ਵਿੱਚ ਗਰੈਜੂਏਸ਼ਨ ਸਮੈਸਟਰ ਪਹਿਲਾ ਬੀ.ਏ./ਬੀ.ਐੱਸ.ਸੀ/ਬੀ.ਸੀ.ਏ./ਬੀ.ਬੀ.ਏ/ਬੀ.ਕਾਮ. ਦੀਆਂ ਕਲਾਸਾਂ ਪ੍ਰੋਵੀਜ਼ਨਲ ਦਾਖਲੇ ਕਰਕੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਨਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਹੋਰਾਂ ਨੇ ਇਨ੍ਹਾਂ ਕਲਾਸਾਂ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ 10+2 ਦਾ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਦੇ ਵਿਹਲੇ ਸਮੇਂ ਦੀ ਸਦ-ਵਰਤੋਂ ਹੋ ਸਕੇ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਲਾਸਾਂ ਲਗਭੱਗ ਦੋ ਮਹੀਨੇ ਲਗਾਈਆਂ ਜਾਣਗੀਆਂ ਜਿਸ ਦੀ ਵਿਦਿਆਰਥੀਆਂ ਕੋਲੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ। ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਲਈ ਫਰੀਸ਼ਿਪ ਪ੍ਰਦਾਨ ਕੀਤੀ ਜਾਵੇਗੀ ਅਤੇ ਪੱਛੜੀਆਂ ਸ਼ਰੇਣੀਆਂ ਦੇ ਵਿਦਿਆਰਥੀਆਂ ਨੂੰ ਵੀ ਸਰਕਾਰੀ ਵਿੱਤੀ ਲਾਭ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਲਾਭ ਲੈਣ।

No comments:

Post Top Ad

Your Ad Spot