ਜਨਰਲ ਫੈਡ: ਵਲੋਂ 15.04.2018 ਦੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 13 April 2018

ਜਨਰਲ ਫੈਡ: ਵਲੋਂ 15.04.2018 ਦੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ

ਜਲੰਧਰ 12 ਅਪ੍ਰੈਲ (ਜਸਵਿੰਦਰ ਆਜ਼ਾਦ)- ਜਨਰਲ ਕੈਟਾਗਰੀਜ਼ ਵੈਲਫੇਅਰ ਫੈੇਡਰੇਸ਼ਨ (ਰਜਿ:) ਪੰਜਾਬ ਵਲੋਂ ਮਿਤੀ 15.04.2018 (ਦਿਨ ਐਤਵਾਰ) ਸਵੇਰੇ 10.00 ਵਜੇ ਤੋਂ 2.00 ਵਜੇ ਤੱਕ ਸ਼ਹੀਦਏਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ, ਜੋਨਲ ਲੈਵਲ ਦੀ ਕਨਵੈਨਸ਼ਨ ਪੈਸਿਫਿਕ ਰਿਜੋyਰਟ, ਫੈਕਟਰੀ ਏਰੀਆ, ਪਟਿਆਲਾ (ਨੇੜੇ ਗੁਰੂਦਆਰਾ ਦੁਖਨਿਵਾਰਨ ਸਾਹਿਬ) ਵਿਖੇ ਫੈਡ: ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾਂ ਜੀ ਦੀ ਪ੍ਰਧਾਨਗੀ ਹੇਠ ਕੀਤੀ ਜਾ ਰਹੀ ਹੈ। ਕਨਵੈਨਸ਼ਨ ਦੇ ਮੁੱਖ ਮਹਿਮਾਨ ਮਹਾਰਾਣੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ  ਹੋਣਗੇ। ਇਸ ਤੋਂ ਇਲਾਵਾ ਫੈਡਰੇਸ਼ਨ ਦੇ ਸਟੇਟ ਲੀਡਰ ਅਤੇ ਹੋਰ ਸਨਮਾਨ ਯੋਗ ਸਖਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡ: ਦੇ ਪ੍ਰਧਾਨ ਜਸਵੰਤ ਸਿੰਘ ਧਾਲੀਵਲ, ਸੁਖ੍ਰਪ੍ਰੀਤ ਸਿੰਘ ਸਕਤੱਰ ਜਰਲ, ਕੁਲਜੀਤ ਸਿੰਘ ਜੀ ਰਟੌਲ, ਪ੍ਰਧਾਨ yਪੀਐਸਈਬੀ ਯੂਨਿਟ, ਜਗਦੀਸ਼ ਸਿੰਘ ਆਰਗੇਨਾਈਜ਼ਰ ਪੰਜਾਬੀ ਯੂਨੀਵਰਸਿਟੀ, ਗੁਰਮੀਤ ਸਿੰਘ ਵਾਲੀਆ, ਪ੍ਰਧਾਨ ਮਿਨੀ ਸਕਤਰੇਤ,  ਅਤੇ ਹੋਰ ਆਗੂਆਂ ਵਲੋਂ ਦਸਿਆ ਕਿ ਕਨਵੈਨਸ਼ਨ ਵਿਚ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਨਰਲ/ਪਿਛੜੇ ਵਰਗਾਂ ਦੇ ਹੱਕ ਵਿਚ ਦਿੱਤੇ ਫੈੇਸਲਿਆਂ ਨੂੰ ਲਾਗੂ ਕਰਵਾਉਣ, ਜਨਰਲ ਵਰਗਾਂ ਦੀ ਭਲਾਈ ਲਈ ਕਮਿਸ਼ਨ ਦੀ ਸਥਾਪਨਾਂ ਤੋਂ ਇਲਾਵਾ ਮੁਲਾਜ਼ਮਾ ਦੀਆਂ ਹੱਕੀ ਮੰਗਾਂ, ਵਪਾਰੀਆਂ, ਕਿਸਾਨਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਰਿਜਰਵ ਕੈਟਾਗਰੀਆਂ ਅਤੇ ਹੋਰਨਾਂ ਜਾਤਾਂ ਦੇ ਗਰੀਬ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਅਤੇ ਮਸਲਿਆਂ ਤੇ ਵਿਚਾਰ ਕੀਤਾ ਜਾਵੇਗਾ। ਫੈਡ: ਵਲੋਂ ਜਨਰਲ ਅਤੇ ਪਛੜੀਆਂ ਸ਼ੇ੍ਰਣੀਆਂ ਦੇ ਮੁਲਾਜ਼ਮਾਂ/ਸਮੁੂਹ ਵਰਗਾਂ ਨੂੰ ਕਨਵੈਨਸ਼ਨ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

No comments:

Post Top Ad

Your Ad Spot