117 ਸਾਲ ਦੀ ਬੇਬੇ ਭਗਵਾਨ ਕੌਰ ਦੇ ਦੇਹਾਂਤ ਨਾਲ ਫੈਲੀ ਸੋਗ ਦੀ ਲਹਿਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

117 ਸਾਲ ਦੀ ਬੇਬੇ ਭਗਵਾਨ ਕੌਰ ਦੇ ਦੇਹਾਂਤ ਨਾਲ ਫੈਲੀ ਸੋਗ ਦੀ ਲਹਿਰ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੀ ਸਮੁੱਚੇ ਇਲਾਕੇ ਅੰਦਰ ਸਭ ਤੋਂ ਬਜੁਰਗ ਉਮਰ ਦੀ ਮੰਨੀ ਜਾਂਦੀ  ਬੇਬੇ ਭਗਵਾਨ ਕੌਰ 117 ਸਾਲ ਦੀ ਉਮਰ ਭੋਗ ਕੇ ਆਖਰ ਇਸ ਫਾਨੀ ਸੰਸਾਰ ਨੂੰ ਬੀਤੇ ਦਿਨ ਅਲਵਿਦਾ ਕਹਿ ਗਏ। ਸਭ ਤੋਂ ਬਜੁਰਗ ਉਮਰ ਦੀ ਬੇਬੇ ਭਗਵਾਨ ਕੌਰ ਦੇ ਦੇਹਾਂਤ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਸੇਵਾਦਾਰ ਅਤੇ ਬੇਬੇ ਭਗਵਾਨ ਕੌਰ ਦੇ ਪੋਤਰੇ ਭਾਈ ਸੁਖਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਬੇਬੇ ਭਗਵਾਨ ਕੌਰ ਦੀ ਉਮਰ ਨੂੰ ਤਸਦੀਕ ਕਰਦਾ ਕੋਈ ਜਨਮ ਸਰਟੀਫਿਕੇਟ ਤਾਂ ਪਰਿਵਾਰ ਕੋਲ ਨਹੀਂ ਹੈ ਪ੍ਰੰਤੂ ਬੇਬੇ ਜੀ ਦੇ ਆਪਣੇ ਦੱਸਣ ਅਨੁਸਾਰ ਉਨ੍ਹਾਂ ਦਾ ਜਨਮ 1901 ਵਿੱਚ ਹੋਇਆ ਸੀ ਤੇ ਉਨਾਂ ਨੇ ਆਪਣੇ ਜੀਵਨ ਕਾਲ ਵਿੱਚ ਦੇਸ਼ ਵਿੱਚ ਅੰਗਰੇਜੀ ਰਾਜ ਤੇ ਫਿਰ 1947 ਵਿੱਚ ਦੇਸ਼ ਦੀ ਆਜਾਦੀ ਤੇ ਆਜਾਦੀ ਮੌਕੇ ਬਣੇ ਦਹਿਸ਼ਤਜਦਾ ਮਾਹੌਲ ਤੋਂ ਲੈ ਕੇ 1984 ਤੋਂ ਬਾਅਦ ਦੇ ਪੰਜਾਬ ਦੇ ਕਾਲੇ ਦੌਰ ਦੇ ਸਮੇਂ ਨੂੰ ਅੱਖੀਂ ਦੇਖਿਆ ਤੇ ਸੁਖਪਾਲ ਸਿੰਘ ਅਨੁਸਾਰ ਉਹ ਕਈ ਵਾਰ ਛੋਟੇ ਬੱਚਿਆਂ ਨੂੰ ਉਕਤ ਸਮੇਂ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ। ਇੱਥੇ ਜ਼ਿਕਰਯੋਗ ਹੈ ਕਿ ਬੇਬੇ ਭਗਵਾਨ ਕੌਰ ਦੇ ਇੱਕ ਪੁੱਤਰ ਰੂੜ ਸਿੰਘ ਤੇ ਤਿੰਨ ਪੋਤਰੇ ਜਲੌਰ ਸਿੰਘ, ਇਕਬਾਲ ਸਿੰਘ, ਸੁਖਪਾਲ ਸਿੰਘ ਹਨ। ਖੇਤਰ ਦੀ ਸਭ ਤੋਂ ਬਜੁਰਗ ਔਰਤਾਂ ਵਿੱਚ ਮੰਨੇ ਜਾਂਦੇ ਬੇਬੇ ਭਗਵਾਨ ਕੌਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਆਪਣੇ ਅੰਦਰ ਇਤਿਹਾਸ ਦਾ ਅਮੁੱਲ ਵਿਰਸਾ ਸਮੋਈ ਬੈਠੀ ਇੱਕ ਔਰਤ ਸਮਾਜ ਨੇ ਗੁਆ ਲਈ ਹੈ।

No comments:

Post Top Ad

Your Ad Spot