ਐੱਫ. ਐੱਸ. ਡੀ ਸੀਨੀ. ਸੈਕੰਡਰੀ ਸਕੂਲ ਜੋਧਪੁਰ ਪਾਖਰ ਦਾ ਨਤੀਜਾ 100 ਫੀਸਦੀ ਰਿਹਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਐੱਫ. ਐੱਸ. ਡੀ ਸੀਨੀ. ਸੈਕੰਡਰੀ ਸਕੂਲ ਜੋਧਪੁਰ ਪਾਖਰ ਦਾ ਨਤੀਜਾ 100 ਫੀਸਦੀ ਰਿਹਾ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਨਤੀਜਿਆ ਵਿੱਚ ਐੱਫ. ਐੱਸ. ਡੀ ਸੀਨੀ. ਸੈਕੰਡਰੀ ਸਕੂਲ ਜੋਧਪੁਰ ਪਾਖਰ ਦਾ ਨਤੀਜਾ 100 ਫੀਸਦੀ ਰਿਹਾ। ਬਾਰਵੀਂ ਕਲਾਸ ਵਿੱਚ ਕੁੱਲ 17 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਸਾਰੇ ਹੀ ਵਿਦਿਆਰਥੀ ਫਸਟ ਡਵੀਜ਼ਨ ਲੈ ਕੇ ਪਾਸ ਹੋਏ। ਇਹਨਾਂ ਵਿੱਚ ਹਰਮਨਦੀਪ ਸਿੰਘ (83.5 %), ਮਮਤਾ ਰਾਣੀ (83.1 %) ਅਤੇ ਰਮਨਦੀਪ ਕੌਰ (81 %) ਨੇ ਕ੍ਰਮਵਾਰ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕੀਤੀ ।
ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ  ਸੁਖਮੰਦਰ ਸਿੰਘ ਮਾਨ, ਹਰਪਾਲ ਸਿੰਘ ਸਰਾਂ ਅਤੇ ਮੈਡਮ ਕਿਰਨਪਾਲ ਨੇ ਵਿਦਿਆਰਥੀਆਂ ਨੂੰ ਚੰਗੀਆਂ ਪੁਜੀਸ਼ਨਾਂ ਲੈ ਕੇ ਪਾਸ ਹੋਣ ‘ਤੇ ਵਧਾਈ ਦਿੰਦਿਆਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਸਾਰੇ ਅਧਿਆਪਕਾਂ ਦੀ ਉਹਨਾਂ ਦੇ ਉੱਦਮ ਲਈ ਪ੍ਰਸੰਸਾ  ਕੀਤੀ। ਇਸ ਮੌਕੇ  ਕੁਲਦੀਪ ਸਿੰਘ ਮਾਨ, ਮੈਡਮ ਸੁਖਪਾਲ ਕੌਰ, ਅਜੀਤ ਸਿੰਘ, ਮਲਕੀਤ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

No comments:

Post Top Ad

Your Ad Spot