ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ-1,ਦੀ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 02 ਵਿਅਕਤੀ ਕੀਤੇ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 16 April 2018

ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ-1,ਦੀ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 02 ਵਿਅਕਤੀ ਕੀਤੇ ਗ੍ਰਿਫਤਾਰ

ਜਲੰਧਰ 16 ਅਪ੍ਰੈਲ (ਜਸਵਿੰਦਰ ਆਜ਼ਾਦ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਜਿਲ੍ਹਾ ਜਲੰਧਰ (ਦਿਹਾਤੀ) ਦੇ ਸੀ.ਆਈ.ਏ ਸਟਾਫ-1 ਦੀ ਪੁਲਿਸ ਵੱਲੋਂ ਨਜਾਇਜ ਅਸਲੇ ਸਮੇਤ 02 ਵਿਅਕਤੀ ਕੀਤੇ ਗ੍ਰਿਫਤਾਰ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਦੇ ਏ.ਐੱਸ.ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮਿਤੀ 16-04-2018 ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੌਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਬਾ-ਹੱਦ ਰਕਬਾ ਬਿੱਧੀਪੁਰ ਥਾਣਾ ਮਕਸੂਦਾਂ ਤੋਂ ਮੁਕੇਸ਼ ਕੁਮਾਰ ਉਰਫ ਲਾਲਾ ਉਰਫ ਰੋਹਿਤ ਪੁੱਤਰ ਬਾਬੂ ਰਾਮ ਵਾਸੀ ਕਾਰਪੋਰੇਸ਼ਨ ਕਲੋਨੀ ਥਾਣਾ ਡਵੀਜਨ ਨੰ.6  ਜਿਲ੍ਹਾ ਜਲੰਧਰ (ਉਮਰ ਕ੍ਰੀਬ 22 ਸਾਲ) ਨੂੰ ਕਾਬੂ ਕਰਕੇ ਉਸ ਪਾਸੋਂ 01 ਪਿਸਤੌਲ ਦੇਸੀ 12 ਬੋਰ ਸਮੇਤ 02 ਰੋਂਦ 12 ਬੋਰ ਜਿੰਦਾ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ 70 ਮਿਤੀ 16-04-2018 ਜੁਰਮ 25ਫ਼54ਫ਼59 ਅਸਲਾ ਐਕਟ ਤਹਿਤ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।
ਇਥੇ ਇਹ ਵਰਨਣਯੋਗ ਹੈ ਕਿ ਇਸੇ ਤਰ੍ਹਾਂ ਮਿਤੀ 16-04-2018 ਨੂੰ ਹੀ ਏ.ਐੱਸ.ਆਈ ਕ੍ਰਿਸ਼ਨ ਗੋਪਾਲ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੌਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਬਾ-ਹੱਦ ਰਕਬਾ ਮੋੜ ਰੇਲਵੇ ਸਟੇਸ਼ਨ ਕਰਤਾਰਪੁਰ ਤੋਂ ਗੁਰਪਾਲ ਸਿੰਘ ਉਰਫ ਗੋਪਾ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਫਿਆਲੀ ਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ (ਉਮਰ 26 ਸਾਲ) ਨੂੰ ਕਾਬੂ ਕਰਕੇ ਉਸ ਪਾਸੋਂ ਇਕ 12 ਬੋਰ ਰਾਈਫਲ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ 72 ਮਿਤੀ 16-04-2018  ਜੁਰਮ 25/54/59 ਅਸਲਾ ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।  
ਕੁੱਲ ਬ੍ਰਾਮਦਗੀ :-
1. ਪਿਸਤੌਲ ਦੇਸੀ 12 ਬੋਰ        =    01
2. ਰਾਈਫਲ 12 ਬੋਰ            =    01
3. ਰੋਂਦ 12 ਬੋਰ ਜਿੰਦਾ        =    02
ਦੋਸ਼ੀਆ ਦੀ ਪੁੱਛ-ਗਿੱਛ-ਦੋਸ਼ੀ ਮੁਕੇਸ਼ ਕੁਮਾਰ ਉਰਫ ਲਾਲਾ ਉਰਫ ਰੋਹਿਤ ਪੁੱਤਰ ਬਾਬੂ ਰਾਮ ਵਾਸੀ ਕਾਰਪੋਰੇਸ਼ਨ ਕਲੋਨੀ ਥਾਣਾ ਡਵੀਜਨ ਨੰ.6 ਜਿਲ੍ਹਾ ਜਲੰਧਰ (ਉਮਰ ਕ੍ਰੀਬ 22 ਸਾਲ) ਨੇ ਦੱਸਿਆ ਕਿ ਉਸ ਨੇ 8ਵੀਂ ਜਮਾਤ ਤੱਕ ਪੜਾਈ ਕੀਤੀ ਹੈ ਤੇ ਹੁਣ ਫਾਇਨਾਂਸ ਦੀ ਦੁਕਾਨ ਪਰ ਬਤੌਰ ਕਰਿੰਦਾ ਕਲੈਕਸ਼ਨ ਕਰਨ ਦਾ ਕੰਮ ਕਰਦਾ ਹੈ।ਉਸ ਨੇ ਦੱਸਿਆ ਕਿ ਉਸ ਪਰ ਪਹਿਲਾਂ ਵੀ ਵੱਖ ਵੱਖ ਧਾਰਾਂਵਾ ਹੇਠ ਮੁਕੱਦਮੇ ਦਰਜ ਹਨ।
2. ਦੋਸ਼ੀ ਗੁਰਪਾਲ ਸਿੰਘ ਉਰਫ ਗੋਪਾ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਫਿਆਲੀ ਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਦੀ ਉਮਰ 26 ਸਾਲ ਹੈ। ਉਸ ਨੇ ਚੌਥੀ ਜਮਾਤ ਤੱਕ ਪੜਾਈ ਕੀਤੀ ਹੈ ਤੇ ਹੁਣ ਖੇਤੀ ਬਾੜੀ ਦਾ ਕੰਮ ਕਰਦਾ ਹੈ।ਉਸ ਨੇ ਦੱਸਿਆ ਕਿ ਉਸ ਪਰ ਪਹਿਲਾਂ ਵੀ ਵੱਖ ਵੱਖ ਧਾਰਾਂਵਾ ਹੇਠ ਮੁਕੱਦਮੇ ਦਰਜ ਹਨ।

No comments:

Post Top Ad

Your Ad Spot