ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਵਿਦਿਆਰਥੀਆਂ ਵਿਚ ਵਪਾਰ ਦੀ ਕਲਾਂ ਨੂੰ ਵਧਾਉਣ ਲਈ ਤਿੰਨ ਦਿਨਾਂ ਜਾਗਰੂਕ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਵਿਦਿਆਰਥੀਆਂ ਵਿਚ ਵਪਾਰ ਦੀ ਕਲਾਂ ਨੂੰ ਵਧਾਉਣ ਲਈ ਤਿੰਨ ਦਿਨਾਂ ਜਾਗਰੂਕ ਕੈਂਪ

ਜਲੰਧਰ 12 ਮਾਰਚ (ਜਸਵਿੰਦਰ ਆਜ਼ਾਦ)- ਅੱਜ 12 ਮਾਰਚ 2018 ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਵਪਾਰ ਦੀ ਕਲਾਂ ਨੂੰ ਵਧਾਉਣ ਲਈ ਤਿੰਨ ਦਿਨਾਂ ਜਾਗਰੂਕ ਕੈਂਪ ਸਫਲਤਾਪੂਰਵਕ ਸੰਪਨ ਹੋ ਗਿਆ। ਇਸ ਕੈਪ ਦਾ ਉਦਘਾਟਨ Dr Jagmohan Maggo (Department of Computer Science from Apee. Jay. College of Fine Arts) ਜੀ ਨੇ ਕੀਤਾ। ਇਸ ਮੌਕੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਰੈਵ. ਫਾਦਰ ਜੀਬਨ ਜੀ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ, ਕਾਮਰਸ  ਵਿਭਾਗ ਦੇ ਮੁੱਖੀ ਪ੍ਰੋ. ਪੂਜਾ ਗਾਬਾ, ਡਾ. ਸੁਨੀਲ, ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਸਿਮਰਤੀ, ਪ੍ਰੋ ਮੇਗਾ, ਪ੍ਰੋ. ਹਰਪ੍ਰੀਤ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਅਤੇ ਸ਼ਮਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਪ੍ਰੋ ਸਿਮਰਤੀ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ। Dr Jagmohan Maggo ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਪਾਰਿਕ ਗੁਰਾਂ (ਕਲਾਵਾਂ) ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਵਪਾਰ ਪ੍ਰਣਾਲੀ ਸੰਬੰਧੀ ਆਪਣੇ ਕਈ ਭੁੱਲੇਖੇ ਦੂਰ ਕੀਤੇ।
ਅੱਜ ਇਸ ਕੈਂਪ ਦੇ ਤੀਸਰੇ ਦਿਨ ਵਿਦਿਆਰਥੀਆਂ ਲਈ ਵਪਾਰ ਦੀ ਕਲਾਂ ਵਧਾਉਣ ਲਈ  ਜਾਗਰੂਕ ਲੈਕਚਰ ਰੱਖਿਆਂ ਗਿਆਂ।ਜਿਸ ਵਿਚ Ahsanul Haqq (Director School of mentorship and life skills,leading IAS Caching institute at Jalndhar and Luckhnow,President of management association jalndhar) ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਨੇ ਵਿਦਆਰਥੀਆਂ ਨੂੰ Bussiness Canvas Model ਬਾਰੇ ਜਾਣਕਾਰੀ ਦਿਤੀ। ਇਸ ਤੋਂ ਬਾਅਦ (master Tanish Mittal, young entrepreneur Founder and CEO of Innoweb Tech) ਨੇ ਵਿਦਿਆਰਥੀਆਂ ਨੂੰ ਵਿਸ਼ੇ ਸੰਬੰਧਿਤ ਨਵੀਂ ਜਾਣਕਾਰੀ ਦਿਤੀ। ਅੰਤ ਇਹ ਪ੍ਰੋਗਰਾਮ ਰਾਸ਼ਟਰੀ ਗਾਇਨ ਨਾਲ ਸਮਾਪਤ ਹੋ ਗਿਆ।

No comments:

Post Top Ad

Your Ad Spot