ਦਿਲਰਾਜ ਦਰਦੀ ਦੀ ਪੁਸਤਕ "ਮੇਰਾ ਪਿੰਡ ਮੇਰਾ ਪਰਿਵਾਰ" ਲੋਕ ਅਰਪਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 March 2018

ਦਿਲਰਾਜ ਦਰਦੀ ਦੀ ਪੁਸਤਕ "ਮੇਰਾ ਪਿੰਡ ਮੇਰਾ ਪਰਿਵਾਰ" ਲੋਕ ਅਰਪਿਤ

  • ਨਿੱਤ ਨਵੀਆਂ ਪੈੜਾਂ.....ਨਵੇਂ ਇਤਿਹਾਸ ਸਿਰਜ ਰਹੀ ਹੈ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ
  • ਆਮ ਲੋਕਾਂ ਨੂੰ ਸਾਹਿਤ ਨਾਲ ਜੋੜਣ ਦਾ ਨਿਵੇਕੇਲਾ ਉਪਰਾਲਾ
  • ਪਿੰਡ ਰਤਨਗੜ੍ਹ ਦੇ ਲੋਕਾਂ ਨੇ ਖੁੱਲ੍ਹੇ ਪੰਡਾਲ ਵਿੱਚ ਮਾਣਿਆ ਕਵੀ ਦਰਬਾਰ ਦਾ ਆਨੰਦ
  • ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ "ਬਾਬਾ ਰਤਨ ਦਾਸ ਐਵਾਰਡ" ਨਾਲ ਸਨਮਾਨਿਤ
ਜਲੰਧਰ 18 ਮਾਰਚ (ਬਿਊਰੋ)- ਪਿਛਲੇ 32 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਸਾਹਿਤਕ ਖੇਤਰ ਵਿੱਚ ਇਕ ਤੋਂ ਵੱਧ ਕੇ ਇਕ ਨਿਵੇਲੇ ਉਪਰਾਲੇ ਕਰ ਰਹੀ ਹੈ । 4 ਮਾਰਚ ਨੂੰ ਮਹਿਲਾ ਦਿਵਸ ਨੁੰ ਸਮਰਪਿਤ ਕਵੀ ਦਰਬਾਰ ਦੀ ਸਫਲਤਾ ਪਿੱਛੋਂ ਹੁਣ ਸਭਾ ਵੱਲੋਂ ਪਿੰਡ ਰਤਨਗੜ੍ਹ ਦੀ ਪੰਚਾਇਤ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ 18 ਮਾਰਚ ਨੂੰ ਪਿੰਡ ਰਤਨਗੜ੍ਹ ਦੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਖੁੱਲ੍ਹੇ ਮੈਦਾਨ ਵਿੱਚ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਣ ਦੇ ਨਿਵੇਕਲੇ ਉਪਰਾਲੇ ਤਹਿਤ ਇਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਪਿੰਡ ਰਤਨਗੜ੍ਹ ਦੇ ਲੋਕਾਂ ਨੇ ਖੁੱਲ੍ਹੇ ਪੰਡਾਲ ਵਿੱਚ ਕਵੀ ਦਰਬਾਰ ਦਾ ਆਨੰਦ ਮਾਣਿਆ ਅਤੇ ਸਭਾ ਵੱਲੋਂ ਕਰਾਵਏ ਜਾ ਰਹੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਸਭਾ ਦੇ ਸਕੱਤਰ ਦਿਲਰਾਜ ਸਿੰਘ ਦਰਦੀ ਦੇ ਵਿਸ਼ੇਸ਼ ਯਤਨਾਂ ਸਦਕਾ ਅਤੇ ਪਿੰਡ ਰਤਨਗੜ੍ਹ ਦੀ ਸਮੂਹ ਪੰਚਾਇਤ ਦੇ ਉਪਰਾਲੇ ਤਹਿਤ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਸ: ਭੁਪਿੰਦਰ ਸਿੰਘ ਮੱਟੂ, ਲਖਵਿੰਦਰ ਸਿੰਘ ਮੱਲ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਜਸਵਿੰਦਰ ਸਿੰਘ ਅਾਜ਼ਾਦ (ਪੀ.ਐਨ.ਸੀ. ਚੈਨਲ)., ਧਰਵਿੰਦਰ ਸਿੰਘ ਔਲਖ ਚੋਗਾਵਾਂ, ਕਵਿੱਤਰੀ ਜਸਵਿੰਦਰ ਫਗਵਾੜਾ, ਕਵਿੱਤਰੀ ਕੁਲਵਿੰਦਰ ਕਿਰਨ, ਪਵਿੱਤਰਪਾਲ ਸਿੰਘ ਨੌਬੀ, ਸਰਪੰਚ ਸੁਖਦੇਵ ਸਿੰਘ, ਸਾ: ਸਰਪੰਚ ਸਰਮੁੱਖ ਸਿੰਘ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸੋਭਿਤ ਹੋਏ । ਇਸ ਮੌਕੇ ਸਭਾ ਦੇ ਸਕੱਤਰ ਦਿਲਰਾਜ ਸਿੰਘ ਦਰਦੀ ਵੱਲੋਂ ਆਪਣੇ ਪਿੰਡ ਰਤਨਗੜ੍ਹ ਦੇ ਇਤਿਹਾਸ ਨੂੰ ਉਜਾਗਰ ਕਰਦੀ ਖੋਜ ਪੁਸਤਕ "ਮੇਰਾ ਪਿੰਡ ਮੇਰਾ ਪਰਿਵਾਰ" ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਪ੍ਰਿੰ: ਸੇਵਾ ਸਿੰਘ ਕੌੜਾ ਨੇ ਪੁਸਤਕ ਸੰਬੰਧੀ ਜਾਣ ਪਛਾਣ ਕਰਵਾਈ । ਇਸ ਮੌਕੇ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਨੂੰ "ਬਾਬਾ ਰਤਨ ਦਾਸ ਯਾਦਗਾਰੀ ਐਵਾਰਡ" ਅਤੇ ਦਿਲਰਾਜ ਸਿੰਘ ਦਰਦੀ ਨੂੰ "ਪਿੰਡ ਦਾ ਮਾਣ" ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲ, ਕੁਲਦੀਪ ਸਿੰਘ ਦਰਾਜਕੇ, ਲਾਲੀ ਕਰਤਾਪੁਰੀ, ਸਕੰਦਰ ਸਿੰਘ, ਸੁੱਖਾ ਸਿੰਘ ਕਾਲੇਕੇ, ਗੁਰਮੇਜ ਸਿੰਘ ਸਹੋਤਾ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕਵਿੱਤਰੀ ਲਾਡੀ ਭੁੱਲਰ, ਕਿਸ਼ਨ ਕੌਰ ਬੇਦੀ ਦਿੱਲੀ, ਨੀਲਮਦੀਪ ਕੌਰ ਬਲਸਰਾਏ, ਗੁਰਪ੍ਰੀਤ ਕੌਰ ਚੰਡੀਗੜ੍ਹ, ਬਲਵਿੰਦਰ ਕੌਰ ਸਰਘੀ, ਸੁਰਿੰਦਰ ਖਿਲਚੀਆਂ, ਗੁਰਪ੍ਰੀਤ ਕੌਰ ਰਤਨਗੜ੍ਹ, ਗੁਰਨਾਮ ਕੌਰ ਬਾਬਾ ਬਕਾਲਾ, ਡਾ: ਪਰਮਜੀਤ ਸਿੰਘ ਬਾਠ, ਕੁਮਾਰ ਧਾਰੀਵਾਲ, ਤਰਸੇਮ ਕਾਲੇਕੇ, ਸੀਤਲ ਸਿੰਘ ਸ਼ੌਂਕੀ, ਸੁਰਿੰਦਰ ਚੌਹਕਾ, ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਧੰਜਲ, ਮਨਜੀਤ ਸਿੰਘ ਕੰਬੋ, ਕਰਤਾਰ ਸਿੰਘ ਐਮ.ਏ, ਸਤਰਾਜ ਜਲਾਲਾਂਬਾਦੀ, ਗੁਰਵਿੰਦਰਜੀਤ ਸਿੰਘ ਸਾਬ, ਰਣਜੀਤ ਸਿੰਘ ਕੋਟ ਮਹਿਤਾਬ, ਭੀਮ ਸੈਨ, ਅਜੀਤ ਸਠਿਆਲਵੀ, ਏ.ਐਸ. ਅਾਜ਼ਾਦ, ਬਲਵਿੰਦਰ ਸਿੰ੍ਹਘ ਅਠੌਲਾ, ਨਵਰੂਪ ਸਲਵਾਨ, ਸੰਤੋਖ ਸਿੰਘ ਪੰਨੂੰ, ਕਵੀਸ਼ਰ ਮਹਿੰਦਰ ਸਿੰਘ ਰਤਨਗੜ੍ਹ, ਗੁਰਪ੍ਰੀਤ ਸਿੰਘ ਗੋਪੀ, ਜਸਬੀਰ ਗਿੱਲ, ਵਰਿੰਦਰ ਸਿੰਘ ਵਿਰਦੀ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਇਆ । ਇਸ ਮੌਕੇ ਹਰਪਾਲ ਸਿੰਘ ਰਤਨਗੜ੍ਹ, ਬਲਬੀਰ ਸਿੰਘ ਬਾਊ, ਮਨੋਹਰ ਸਿੰਘ, ਥਾਣੇਦਾਰ ਖਜ਼ਾਨ ਸਿੰਘ, ਅਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ । ਸਮੁੱਚੇ ਪ੍ਰੋਗਾਰਮ ਨੁੰ ਪੀ.ਟੀ.ਸੀ. ਪੰਜਾਬੀ, ਕਮਾਲ ਨਿਊਜ਼ ਚੈਨਲ, ਪੀ.ਐਨ.ਸੀ. ਚੈਨਲ ਅਤੇ ਅਵਤਾਰ ਰੇਡੀਉ, ਸੀਚੇਵਾਲ ਵੱਲੋਂ ਸਿੱਧਾ ਲਾਇਵ ਪ੍ਰਸਾਰਿਤ ਕੀਤਾ ਗਿਆ।

No comments:

Post Top Ad

Your Ad Spot