ਪਿਤਾ ਦੇ ਭੋਗ ਮੌਕੇ ਜੀਤਮਹਿੰਦਰ ਸਿੱਧੂ ਨੂੰ ਜਥੇਦਾਰ ਸਮੇਤ ਧਾਰਮਿਕ ਸਖਸ਼ੀਅਤਾਂ ਨੇ ਦਸਤਾਰਾਂ ਕੀਤੀਆਂ ਭੇਂਟ। - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 March 2018

ਪਿਤਾ ਦੇ ਭੋਗ ਮੌਕੇ ਜੀਤਮਹਿੰਦਰ ਸਿੱਧੂ ਨੂੰ ਜਥੇਦਾਰ ਸਮੇਤ ਧਾਰਮਿਕ ਸਖਸ਼ੀਅਤਾਂ ਨੇ ਦਸਤਾਰਾਂ ਕੀਤੀਆਂ ਭੇਂਟ।

ਪਿਤਾ ਦੀ ਮੌਤ ਉਪਰੰਤ ਸਿੱਧੂ ਨੂੰ ਦਸਤਾਰਾਂ ਭੇਂਟ ਕਰਦੇ ਧਾਰਮਿਕ ਆਗੂ
ਤਲਵੰਡੀ ਸਾਬੋ, 3 ਮਾਰਚ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰ.ਭੁਪਿੰਦਰ ਸਿੰਘ ਸਿੱਧੂ  (ਰਿਟਾ.ਆਈ.ਏ.ਐੱਸ) ਦੇ ਭੋਗ ਮੌਕੇ ਜਿੱਥੇ ਉੱਚ ਸਿਆਸੀ ਤੇ ਪ੍ਰਸ਼ਾਸਨਿਕ ਸਖਸ਼ੀਅਤਾਂ ਨੇ ਸ੍ਰ.ਸਿੱਧੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਉੱਥੇ ਭੋਗ ਮੌਕੇ ਪੁੱਜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਧਾਰਮਿਕ ਸਖਸ਼ੀਅਤਾਂ ਨੇ ਭੁਪਿੰਦਰ ਸਿੰਘ ਸਿੱਧੂ ਦੇ ਸਪੁੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੂੰ ਰਸਮੀ ਤੌਰ ਤੇ ਦਸਤਾਰਾਂ ਭੇਂਟ ਕੀਤੀਆਂ।
ਭੋਗ ਮੌਕੇ ਸ੍ਰ.ਭੁਪਿੰਦਰ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਕਰਨ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨਾਂ ਦੇ ਸਪੁੱਤਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਦਸਤਾਰ ਭੇਂਟ ਕੀਤੀ।ਇਸ ਮੌਕੇ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਧਾਰਮਿਕ ਵਿਦਿਆਲਾ ਦੇ ਮੁਖੀ ਬਾਬਾ ਛੋਟਾ ਸਿੰਘ ਅਤੇ ਉੱਘੀ ਧਾਰਮਿਕ ਸਖਸ਼ੀਅਤ ਮਹੰਤ ਸ਼ਿਵਾਨੰਦ ਕਿਉਲ ਵਾਲਿਆਂ ਨੇ ਵੀ ਸਿੱਧੂ ਨੂੰ ਦਸਤਾਰ ਭੇਂਟ ਕੀਤੀ ਜਦੋਂਕਿ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਬਾਬਾ ਕਾਕਾ ਸਿੰਘ ਨੇ ਉਨਾਂ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ।ਇਸ ਮੌਕੇ ਜੀਤਮਹਿੰਦਰ ਸਿੱਧੂ ਨੇ ਭੋਗ ਮੌਕੇ ਪੁੱਜੀਆਂ ਧਾਰਮਿਕ,ਰਾਜਸੀ ਤੇ ਪ੍ਰਸ਼ਾਸਨਿਕ ਸਖਸ਼ੀਅਤਾਂ ਦੇ ਨਾਲ ਨਾਲ ਹਲਕਾ ਤਲਵੰਡੀ ਸਾਬੋ ਦੇ ਹਰੇਕ ਉਸ ਵਾਸੀ ਦਾ ਧੰਨਵਾਦ ਕੀਤਾ ਜੋ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਇਆ।

No comments:

Post Top Ad

Your Ad Spot