ਗੁਰੂ ਕੇ ਲੰਗਰਾਂ 'ਤੇ ਜੀ. ਐੱਸ. ਟੀ. ਲਾਉਣ ਅਤੇ ਬਾਬਾ ਰਾਮਦੇਵ ਨੂੰ ਛੋਟ ਦੇਣ ਨਾਲ ਕੇਂਦਰ ਸਰਕਾਰ ਦੀ ਹਿੰਦੂਤਵੀ ਸੋਚ ਵਾਲੀ ਬਿੱਲੀ ਆਈ ਥੈਲਿਓਂ ਬਾਹਰ- ਅੰਮ੍ਰਿਤ ਕੌਰ ਗਿੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 March 2018

ਗੁਰੂ ਕੇ ਲੰਗਰਾਂ 'ਤੇ ਜੀ. ਐੱਸ. ਟੀ. ਲਾਉਣ ਅਤੇ ਬਾਬਾ ਰਾਮਦੇਵ ਨੂੰ ਛੋਟ ਦੇਣ ਨਾਲ ਕੇਂਦਰ ਸਰਕਾਰ ਦੀ ਹਿੰਦੂਤਵੀ ਸੋਚ ਵਾਲੀ ਬਿੱਲੀ ਆਈ ਥੈਲਿਓਂ ਬਾਹਰ- ਅੰਮ੍ਰਿਤ ਕੌਰ ਗਿੱਲ

ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਸਾਡੀ ਪਾਰਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਲੰਗਰਾਂ ਤੇ ਲੱਗੇ ਜੀ. ਐੱਸ. ਟੀ. ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਜਜੀਆ ਵਾਪਿਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਤ੍ਰਿਣਮੂਲ ਕਾਂਗਰਸ ਪੰਜਾਬ ਦੀ ਮਹਿਲਾ ਵਿੰਗ ਦੇ ਸੂਬਾਈ ਪ੍ਰਧਾਨ ਮੈਡਮ ਅੰਮ੍ਰਿਤ ਕੌਰ ਗਿੱਲ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਇੱਕ ਰਸਮੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਤਿਹਾਸ ਅਨੁਸਾਰ ਔਰੰਗਜ਼ੇਬ ਵਰਗੇ ਜ਼ਾਲਿਮਾਂ ਸਮੇਤ ਅਨੇਕਾਂ ਸਾਸ਼ਕਾਂ ਨੇ ਦੇਸ਼ ਤੇ ਰਾਜ ਕੀਤਾ ਪ੍ਰੰਤੂ ਗੁਰੁ ਕੇ ਲੰਗਰ ਦੀਆਂ ਰਸਦਾਂ ਅਤੇ ਕੜਾਹ ਪ੍ਰਸ਼ਾਦ 'ਤੇ ਕਿਸੇ ਵੀ ਸਰਕਾਰ ਨੇ ਕੋਈ ਟੈਕਸ ਨਹੀਂ ਲਾਇਆ। ਜਦੋਂ ਕਿ ਹਿੰਦੂਤਵ ਦਾ ਲੁਕਵਾਂ ਏਜੰਡਾ ਲਾਗੂ ਕਰਨ ਦੀ ਚਾਹਵਾਨ ਮੋਦੀ ਸਰਕਾਰ ਨੇ ਜਿੱਥੇ ਇੱਕ ਪਾਸੇ ਸ਼੍ਰੀ ਬਾਲਾ ਜੀ ਤ੍ਰਿਪੁਤੀ ਨਾਥ ਮੰਦਰ ਨੂੰ ਇਸ ਟੈਕਸ ਤੋਂ ਬਾਹਰ ਰੱਖ ਕੇ ਚੰਗਾ ਕੰਮ ਕੀਤਾ ਹੈ ਉੱਥੇ ਗੁਰੂ ਕੇ ਲੰਗਰਾਂ ਅਤੇ ਹੋਰ ਸ਼ਕਤੀ ਪੀਠਾਂ ਨੂੰ ਇਸ ਟੈਕਸ ਦੇ ਘੇਰੇ ਵਿੱਚ ਰੱਖ ਕੇ ਅਪਣੀ ਸੌੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ।
ਆਪਣੀ ਗੱਲਬਾਤ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਸਾਧੂ ਦੇ ਚੋਲੇ ਵਿੱਚ ਛੁਪੇ ਵਪਾਰੀ ਬਾਬਾ ਰਾਮਦੇਵ ਦੀਆਂ ਕੰਪਨੀਆਂ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਣ ਨਾਲ ਮੋਦੀ ਸਰਕਾਰ ਦੇ ਅਸਲੀ ਮਨਸੂਬਿਆਂ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਹਨਾਂ ਸਪਸ਼ਟ ਕੀਤਾ ਕਿ ਸਾਡੀ ਪਾਰਟੀ ਸਭ ਧਰਮਾਂ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਰਹਿਬਰਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਜਿਸ ਕਾਰਨ ਸਾਡੀ ਇਹ ਲੜਾਈ ਗੁਰੂ ਕੇ ਲੰਗਰਾਂ ਦੇ ਨਾਲ ਨਾਲ ਬਾਕੀ ਧਰਮਾਂ ਦੇ ਉੱਚ ਧਾਰਮਿਕ ਸਥਾਨਾਂ 'ਤੇ ਲੱਗੇ ਜੀ. ਐੱਸ. ਟੀ. ਦੀ ਵੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪੂਰੀ ਦ੍ਰਿੜ੍ਹਤਾ ਨਾਲ ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਗੁਰੂ ਕੇ ਲੰਗਰਾਂ ਸਮੇਤ ਸਾਰੇ ਧਾਰਮਿਕ ਸਥਾਨਾਂ ਤੇ ਲਗਾਇਆ ਗਿਆ ਜੀ. ਐੱਸ. ਟੀ. ਵਾਪਿਸ ਨਹੀਂ ਲੈਂਦੀ ਸਾਡਾ ਇਹ ਸੰਘਰਸ਼ ਜ਼ਾਰੀ ਰਹੇਗਾ।

No comments:

Post Top Ad

Your Ad Spot