ਕੇਜਰੀਵਾਲ ਦਾ ਮਜੀਠੀਏ ਤੋਂ ਮਾਫੀ ਮੰਗਣਾ ਪੰਜਾਬੀਆਂ ਨਾਲ ਸਭ ਤੋਂ ਵੱਡਾ ਧੋਖਾ- ਅੰਮ੍ਰਿਤ ਕੌਰ ਸ਼ੇਰਗਿੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਕੇਜਰੀਵਾਲ ਦਾ ਮਜੀਠੀਏ ਤੋਂ ਮਾਫੀ ਮੰਗਣਾ ਪੰਜਾਬੀਆਂ ਨਾਲ ਸਭ ਤੋਂ ਵੱਡਾ ਧੋਖਾ- ਅੰਮ੍ਰਿਤ ਕੌਰ ਸ਼ੇਰਗਿੱਲ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਨਾਂਅ 'ਤੇ ਪੰਜਾਬੀਆਂ ਨੂੰ ਗੁਮਰਾਹ ਕਰਕੇ ਆਪਣੀ ਪਾਰਟੀ ਨਾਲ ਜੋੜਨ ਤੋਂ ਬਾਅਦ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦਾ ਬੇਤਾਜ਼ ਬਾਦਸ਼ਾਹ ਦੱਸਦੇ ਰਹਿਣ ਤੋਂ ਬਾਅਦ ਇੱਕ ਦਮ ਯੂ-ਟਰਨ ਲੈਂਦਿਆਂ ਮਜੀਠੀਆ ਤੋਂ ਆਪਣੇ ਕਹੇ ਸ਼ਬਦ ਵਾਪਸ ਲੈ ਕੇ ਮਾਫੀ ਮੰਗਣ ਨਾਲ ਜਿੱਥੇ ਕੇਜਰੀਵਾਲ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਉੱਥੇ ਕੇਜਰੀਵਾਲ ਨੇ ਇਹ ਹਰਕਤ ਕਰਕੇ ਪੰਜਾਬ ਅਤੇ ਪੰਜਾਬੀਆਂ ਨਾਲ ਆਪਣੇ ਆਪ ਵਿੱਚ ਇੱਕ ਵੱਡਾ ਕਮਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਗਰੀਵੀਐਂਸ ਸੈੱਲ ਪੰਜਾਬ ਦੀ ਵਾਈਸ ਪ੍ਰਧਾਨ ਮੈਡਮ ਅੰਮ੍ਰਿਤ ਕੌਰ ਸ਼ੇਰਗਿੱਲ ਸੂਬਾਈ ਪ੍ਰਧਾਨ ਔਰਤ ਵਿੰਗ ਤ੍ਰਿਣਮੂਲ ਕਾਂਗਰਸ ਪੰਜਾਬ ਨੇ ਅੱਜ ਰਸਮੀ ਗੱਲਬਾਤ ਦੌਰਾਨ ਕੀਤਾ।
ਮੈਡਮ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹੁੰਦਿਆਂ ਹੀ ਉਹਨਾਂ ਨੂੰ ਕੇਜਰੀਵਾਲ ਦੇ ਅਸਲੀ ਮਨਸੂਬਿਆਂ ਦਾ ਅੰਦਾਜ਼ਾ ਹੋ ਗਿਆ ਸੀ ਜਿਸ ਕਾਰਨ ਉਹ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਆਮ ਆਦਮੀ ਪਾਰਟੀ ਤੋਂ ਲਾਂਭੇ ਹੋ ਗਏ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਇਸ ਹਰਕਤ ਕਾਰਨ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਅਤੇ ਸੇਵਾ ਕਰਨ ਦੇ ਚਾਹਵਾਨ ਆਪ ਆਗੂ ਹੁਣ ਕੇਜਰੀਵਾਲ ਤੋਂ ਦੂਰੀ ਬਣਾਉਣ ਲੱਗ ਪਏ ਹਨ ਅਤੇ ਥੋੜੇ ਦਿਨਾਂ ਵਿੱਚ ਹੀ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਨਾਮੋ-ਨਿਸ਼ਾਨ ਖਤਮ ਹੋ ਜਾਵੇਗਾ। ਗੁਰੂ ਕੇ ਲੰਗਰਾਂ 'ਤੇ ਕੇਂਦਰ ਵੱਲੋਂ ਲਾਈ ਜੀ ਐੱਸ ਟੀ ਦੇ ਵਿਰੋਧ ਵਿੱਚ ਭੁੱਖ ਹੜਤਾਲ 'ਤੇ ਬੈਠਣ ਅਤੇ ਦਸਤਖਤ ਮੁਹਿੰਮ ਸ਼ੁਰੂ ਕਰਨ ਵਾਲੀ ਮੈਡਮ ਅੰਮ੍ਰਿਤ ਕੌਰ ਸ਼ੇਰਗਿੱਲ ਕਿਹਾ ਕਿ ਹੁਣ ਪੰਜਾਬੀਆਂ ਨੂੰ ਕਿਸੇ ਵੀ ਮੁੱਦੇ 'ਤੇ ਗੁੰਮਰਾਹ ਕਰਨਾ ਸੌਖਾ ਨਹੀਂ ਹੈ ਕਿਉਂਕਿ ਪੰਜਾਬੀਆਂ ਨੂੰ ਹੁਣ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿਹੜੀ ਪਾਰਟੀ ਦਾ ਕਿਹੜਾ ਸਿਆਸੀ ਆਗੂ ਪੰਜਾਬ ਅਤੇ ਪੰਜਾਬੀਆਂ ਲਈ ਕਹੋ ਜਿਹੀ ਸੋਚ ਰੱਖਦਾ ਹੈ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਭੋਖੜਾ ਅਤੇ ਮਹਾਂ ਸਿੰਘ ਖਾਲਸਾ ਵੀ ਹਾਜ਼ਰ ਸਨ।

No comments:

Post Top Ad

Your Ad Spot