ਇੰਟਰਨੈਸ਼ਨਲ ਪੰਥਕ ਦਲ ਦੀ ਜੰਡਿਆਲਾ ਗੁਰੂ ਵਿਖੇ ਮੀਟਿੰਗ ਦੌਰਾਨ ਚੋਣ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 March 2018

ਇੰਟਰਨੈਸ਼ਨਲ ਪੰਥਕ ਦਲ ਦੀ ਜੰਡਿਆਲਾ ਗੁਰੂ ਵਿਖੇ ਮੀਟਿੰਗ ਦੌਰਾਨ ਚੋਣ ਹੋਈ

ਬਾਬਾ ਸੁੱਖਾ ਸਿੰਘ ਜੀ ਨੂੰ ਧਾਰਮਿਕ ਵਿੰਗ ਪੰਜਾਬ ਦੇ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ।
ਜੰਡਿਆਲਾ ਗੁਰੂ 30 ਮਾਰਚ (ਕੰਵਲਜੀਤ ਸਿੰਘ-ਪਰਗਟ ਸਿੰਘ) ਇੰਟਰਨੈਸ਼ਨਲ ਪੰਥਕ ਦਲ ਦੀ ਜੰਡਿਆਲਾ ਗੁਰੂ ਵਿਖੇ ਪੰਜਾਬ ਪ੍ਰਧਾਨ (ਧਰਮਿਕ ਵਿੰਗ) ਬਾਬਾ ਸਤਨਾਮ ਸਿੰਘ ਵੱਲੀਆਂ ਦੀ ਪ੍ਰਧਾਨਗੀ ਹੇਠ ਤੱਪ ਅਸਥਾਨ ਸੰਤ ਬਾਬਾ ਗੁਰਬਖ਼ਸ਼ ਸਿੰਘ ਜੀ ਗੁਰੂਦੁਆਰਾ ਜੋਤੀਸਰ ਸਾਹਿਬ ਜੰਡਿਆਲਾ ਗੁਰੂ ਵਿਖੇ ਮੀਟਿੰਗ ਹੋਈ। ਇਸ ਮੌਕੇ ਸਿੱਖ ਕੌਮ ਦੇ ਪੰਥਕ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਦੇ ਸਰਪ੍ਰਸਤ ਹੇਠ ਭਾਈ ਰਘਬੀਰ ਸਿੰਘ ਯੂ ਕੇ ਦੀ ਅਗਵਾਈ ਹੇਠ ਗੁਰਦੁਆਰਾ ਜੋਤੀਸਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਨੂੰ ਪੰਜਾਬ ਦਾ ਜਨਰਲ ਸੈਕਟਰੀ (ਧਰਮਿਕ ਵਿੰਗ)ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬਾਬਾ ਸੁੱਖਾ ਸਿੰਘ ਜੀ ਨੇ ਪੰਜਾਬ ਜਨਰਲ ਸੈਕਟਰੀ (ਧਾਰਮਿਕ ਵਿੰਗ) ਦੀ ਨਿਯੁਕਤੀ ਹੋਣ ਤੇ ਬੋਲਦਿਆਂ ਕਿਹਾ ਕਿ ਮੈਨੂੰ ਜੋ  ਸੇਵਾ ਸੌਂਪੀ ਗਈ ਹੈ। ਮੈਂ ਉਸ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਤਨ ਮਨ ਨਾਲ ਨਿਭਾਵਾਂਗਾ। ਸਿੱਖ ਕੌਮ ਦੇ ਪੰਥਕ ਮਸਲਿਆਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਾਂਗਾ। ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੀ ਜੰਡਿਆਲਾ ਗੁਰੂ ਬ੍ਰਾਂਚ ਦੀ ਵੀ ਚੋਣ ਕੀਤੀ ਗਈ। ਜਿਸ ਵਿੱਚ ਅੱਜ ਦੀ ਆਵਾਜ਼ ਦੇ ਪੱਤਰਕਾਰ ਰਾਮ ਸ਼ਰਨਜੀਤ ਸਿੰਘ ਨੂੰ ਬ੍ਰਾਂਚ ਪ੍ਰਧਾਨ, ਭਾਈ ਸਵਰਨ ਸਿੰਘ ਨੂੰ ਮੀਤ ਪ੍ਰਧਾਨ, ਭਾਈ ਕੰਵਰਜੀਤ ਸਿੰਘ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬਾਬਾ ਸਤਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ (ਧਾਰਮਿਕ ਵਿੰਗ) ਅਤੇ ਰਘਬੀਰ ਸਿੰਘ ਯੂ ਕੇ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਜਲੰਧਰ ਬ੍ਰਾਂਚ ਪ੍ਰਧਾਨ, ਭਾਈ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਜਲੰਧਰ ਬ੍ਰਾਂਚ, ਭਾਈ ਤਰਸੇਮਪਾਲ ਸਿੰਘ  ਬਲਾਕ ਪ੍ਰਧਾਨ ਮਮਦੋਦ , ਭਾਈ ਸਰਬਜੀਤ ਸਿੰਘ, ਭਾਈ ਸਾਹਿਬ ਸਿੰਘ ਚਾਹਲ, ਭਾਈ ਰਣਜੀਤ ਸਿੰਘ ਮਲੋਟ, ਸਰਦਾਰ ਮਨਮੋਹਨ ਸਿੰਘ , ਭਾਈ ਸਾਹਿਲ ਸਿੰਘ , ਭਾਈ ਗੁਰਮੀਤ ਸਿੰਘ, ਭਾਈ ਰਛਪਾਲ ਸਿੰਘ ਆਦਿ ਹਾਜ਼ਰ ਸਨ।

No comments:

Post Top Ad

Your Ad Spot