ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 'ਸਤਿਆ-ਪ੍ਰੇਮ ਅਵਾਰਡ' ਦੇਣ ਦੀ ਪਰੰਪਰਾ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 March 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 'ਸਤਿਆ-ਪ੍ਰੇਮ ਅਵਾਰਡ' ਦੇਣ ਦੀ ਪਰੰਪਰਾ ਸ਼ੁਰੂ

ਜਲੰਧਰ 27 ਮਾਰਚ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ਼੍ਰੀ ਪ੍ਰਮੋਦਚੰਦ ਮਾਰਕੰਡਾ ਜੀ ਨੇ ਆਪਣੇ ਸਵਰਗੀ ਮਾਤਾ - ਪਿਤਾ ਦੀ ਯਾਦ ਵਿੱਚ 'ਸਤਿਆ-ਪ੍ਰੇਮ ਅਵਾਰਡ' ਦੇਣ ਦੀ ਪਰੰਪਰਾ ਸ਼ੁਰੂ ਕੀਤੀ ਹੈ। ਇਹ ਐਵਾਰਡ 24 ਕੈਰੇਟ ਸ਼ੁਧ ਸੋਨੇ ਦੇ ਬਣੇ ਮੈਡਲ ਦੇ ਰੂਪ ਵਿਚ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਸਟਰੀਮ ਵਿਚ ਯੂਨਿਵਰਸਿਟੀ ਦੀ ਪ੍ਰੀਖਿਆ ਵਿਚ ਪਹਿਲੇ ਸਥਾਨ ਤੇ ਆਉਣ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ। ਇਸ ਸਾਲ ਸੈਸ਼ਨ 2017-18 ਦੀ 43ਵੀਂ ਕਨਵੋਕੇਸ਼ਨ ਵਿਚ ਪਿਛਲੇ ਸਾਲ ਯੂਨਿਵਰਸਿਟੀ ਪ੍ਰੀਖਿਆਵਾਂ ਵਿਚ ਪਹਿਲੇ ਸਥਾਨ ਤੇ ਆਉਣ ਵਾਲੀਆਂ ਨਿਮਨਲਿਖਿਤ ਵਿਦਿਆਰਥਣਾਂ ਨੂੰ ਸਤਿਆ ਪ੍ਰੇਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਮਨਜੌਤ - ਐਮ.ਕਾਮ ਸਮੈਸਟਰ ਦੂਜਾ                        ਪਹਿਲਾ
ਮਹਿਕ  -   ਐਮ. ਐਸ. ਸੀ. ਐਫ. ਡੀ. ਸਮੈਸਟਰ ਦੂਜਾ      ਪਹਿਲਾ
ਦਿਵਿਆ  -  ਬੀ.ਏ. ਸਮੈਸਟਰ ਚੌਥਾ                              ਪਹਿਲਾ
ਵਰਨਣਯੌਗ ਹੈ ਕਿ ਇਹਨਾਂ ਵਿਦਿਆਰਥਣਾਂ ਦੇ ਸਨਮਾਨ ਦੇ ਪਲ ਕਾਲਜ ਦੀਆਂ ਵਧੀਆਂ ਪਰੰਪਰਾਵਾਂ ਦੇ ਇਤਿਹਾਸ ਨੂੰ ਸਦਾ ਚਮਕਾਉਣ ਵਾਲੇ ਹਨ।

No comments:

Post Top Ad

Your Ad Spot