ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 March 2018

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ

  • ਗਰੀਬ ਤੇ ਬੇ-ਸਹਾਰਾ ਔਰਤਾਂ ਨੂੰ ਵੰਡੇ ਸੂਟ ਅਤੇ ਸ਼ਾਲ
  • ਸਮੂਹ ਨਗਰ ਦੀ ਸੁੱਖ ਸ਼ਾਂਤੀ ਲਈ ਕੀਤੀ ਅਰਦਾਸ
ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਡਾ. ਅੰਬੇਡਕਰ ਸਕੂਲ ਵਿਖੇ ਸੁਸਾਇਟੀ ਵੱਲੋਂ ਪੂਰਨਮਾਸ਼ੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਸਤਿਗੁਰੂ ਰਵਿਦਾਸ ਜੀ ਭਜਨ ਮੰਡਲੀ ਨਥਾਣਾ ਵੱਲੋਂ ਜਿਥੇ ਵਿਸ਼ੇਸ਼ ਗੁਣਗਾਨ ਕੀਤਾ ਗਿਆ ਉਥੇ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਫਲਸਫੇ 'ਤੇ ਵੀ ਚਾਨਣਾ ਪਾਇਆ ਗਿਆ।
ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਹੁੰਮ ਹੁੰਮਾ ਕੇ ਪਹੁੰਚੀਆਂ ਤੇ ਇੰਨ੍ਹਾਂ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਨਗਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਗਰੀਬ ਤੇ ਲੋੜਵੰਦ ਔਰਤਾਂ ਨੂੰ ਸੂਟ ਅਤੇ ਸ਼ਾਲ ਵੰਡੇ ਗਏ। ਹਾਜਰ ਸੰਗਤਾਂ ਨੂੰ ਸਬੋਧਨ ਕਰਦਿਆਂ ਸੁਸਾਇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸੰਸਥਾ ਵੱਲੋਂ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਮਾਜ ਸੇਵੀ ਕੰਮ ਵੀ ਕੀਤੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਕਈ ਨਵੇਂ ਸਮਾਜ ਸੇਵੀ ਕੰਮ ਅਰੰਭੇ ਜਾਣਗੇ। ਆਉਣ ਜਾਣ ਵਾਲੀਆਂ ਸੰਗਤਾਂ ਲਈ ਅੰਗਰੇਜ਼ ਸਿੰਘ ਵੱਲੋਂ ਚਾਹ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਪ੍ਰਧਾਨ, ਕਰਮ ਸਿੰਘ ਮਹਿਮੀ, ਤੇਜਾ ਸਿੰਘ, ਨਿਰੰਜਣ ਸਿੰਘ, ਅੰਗਰੇਜ਼ ਸਿੰਘ, ਛੋਟਾ ਸਿੰਘ, ਗਰਦੌਰ ਸਿੰਘ, ਮੱਕੀ ਸਿੰਘ ਆਦਿ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਤੇ ਸੰਗਤਾਂ ਵੱਡੀ ਗਿਣਤੀ 'ਚ ਹਾਜਰ ਸਨ।

No comments:

Post Top Ad

Your Ad Spot