ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਸੜਕਾਂ ਦੀ ਮੁਰੰਮਤ ਤੇ ਉਸਾਰੀ ਤੁਰੰਤ ਕੀਤੀ ਜਾਵੇ-ਔਜਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 March 2018

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਸੜਕਾਂ ਦੀ ਮੁਰੰਮਤ ਤੇ ਉਸਾਰੀ ਤੁਰੰਤ ਕੀਤੀ ਜਾਵੇ-ਔਜਲਾ

  • ਇਸ ਮਹੀਨੇ ਦੇ ਅੰਤ ਤੱਕ ਅੰਮ੍ਰਿਤਸਰ ਜਿਲੇ ਨੂੰ ਸ਼ੋਚ ਮੁਕਤ ਐਲਾਨਿਆ ਜਾਵੇਗਾ-ਡਿਪਟੀ ਕਮਿਸ਼ਨ
ਜੰਡਿਆਲਾ ਗੁਰੂ 5 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜ਼ਿਲਾ ਡਿਵੈੱਲਪਮੈਂਟ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਦੌਰਾਨ ਜ਼ਿਲੇ ਵਿੱਚ ਐੱਮ.ਪੀ.ਲੈਂਡ ਫੰਡਾਂ ਅਤ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕ ਡਿਪਟੀ ਕਮਿਸ਼ਨਰ ਸ੍ਰ ਕਮਲਦੀਪ ਸਿੰਘ ਸੰਘਾ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰ ਸਿੰਘ,ਮੁੱਖ ਪ੍ਰਸਾਸ਼ਕ ਪੁੱਡਾ,ਸ੍ਰੀਮਤੀ ਦੀਪਤੀ ਉਪਲ ਸ੍ਰ ਅਮਰੀਕ ਸਿੰਘ ਪਵਾਰ,ਡਿਪਟੀ ਕਮਿਸ਼ਨਰ ਪੁਲਿਸ,ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਸੌਰਭ ਅਰੋੜਾ,ਸਿਵਲ ਸਰਜਨ ਸ੍ਰੀਮਤੀ ਨਰਿੰਦਰ ਕੌਰ,ਜ਼ਿਲਾ ਸਮਾਜਿਕ ਅਤ ਸੁਰੱਖਿਆ ਅਫ਼ਸਰ ਸ੍ਰ ਨਰਿੰਦਰਜੀਤ ਸਿੰਘ ਪਨੂੰ, ਮੁੱਖ ਖੇਤੀਬੜੀ ਅਫਸਰ ਸ੍ਰ ਦਲਬੀਰ ਸਿੰਘ ਛੀਨਾ,ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰ ਗੁਲਬਹਾਰ ਸਿੰਘ ਤੂਰ ਤੋਂ ਇਲਾਵਾ ਸਾਰੇ ਬੀ.ਡੀ.ਪੀ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਔਜਲਾ ਨੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਮਗਨਰੇਗਾ, ਨੈਸ਼ਨਲ ਰੂਰਲ ਅਰਬਨ ਮਿਸ਼ਨ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ, ਐੱਮ.ਪੀ.ਲੈਂਡ ਸਕੀਮ ਅਤੇ ਬਾਰਡਰ ਏਰੀਆ ਡਿਵੈੱਲਪਮੈਂਟ ਸਕੀਮ,ਦੀਨ ਦਿਆਲ ਅਨਤੋਦਿਆ ਯੋਜਨਾ,ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨੈਸ਼ਨਲ ਸੋਸ਼ਲ ਅਸਿਸਮੈਂਟ ਪ੍ਰੋਗਰਾਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਰਬਨ ਤੇ ਗ੍ਰਾਮੀਣ, ਸਵੱਛ ਭਾਰਤ ਮਿਸ਼ਨ,ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਡਿਜੀਟਲ ਇੰਡੀਆ ਲੈਂਡ ਰਿਕਾਰਡ ਮੌਡਰਨ ਰਾਈਜਸ਼ਨ ਪ੍ਰੋਗਰਾਮ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਕੌਂਸ਼ਲ ਵਿਕਾਸ ਯੋਜਨਾ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ। ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਨਾਂ ਯੋਜਨਾਵਾਂ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਸ੍ਰ ਔਜਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਸੜਕਾਂ ਦੀ ਮੁਰੰਮਤ ਤੇ ਉਸਾਰੀ ਤੁਰੰਤ ਕਰਵਾਈ ਜਾਵੇ। ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਨਾ ਦੀ ਲੇਬਰ ਦੀ ਸਹੂਲਤ ਲਈ ਅਸਥਾਈ ਤੌਰ ਤੇ ਟਾਇਲਟ ਬਣਾਏ ਜਾਣ। ਤਾਂ ਜੋ ਸੜਕਾਂ ਤੇ ਗੰਦਗੀ ਨਾ ਫੈਲ ਸਕੇ। ਉਨਾ ਇਹ ਵੀ ਕਿਹਾ ਕਿ ਜੇਕਰ ਕਿਸੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਕੋਈ ਦੁਰਘਟਨਾ ਹੁੰਦੀ ਹੈ। ਤਾਂ ਉਸ ਸਬੰਧਤ ਠੇਕੇਦਾਰ ਖਿਲਾਫ ਪਰਚਾ ਵੀ ਦਰਜ ਕਰਵਾਇਆ ਜਾਵੇ। ਉਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ। ਕਿ ਉਹ ਸੜਕਾਂ ਦਾ ਡਿਜਾਇਨ ਆਉਂਦੇ 5-10 ਸਾਲਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਵੇ। ਉਨਾ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇੰਡੀਆ ਗੇਟ ਤੋਂ ਅਟਾਰੀ ਤੱਕ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਸ੍ਰ ਔਜਲਾ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਕਿ ਉਹ ਆਪਣੇ ਹਰ ਕੰਮਾਂ ਦਾ ਥਰਡ ਪਾਰਟੀ ਤੋਂ ਆਡਿਟ ਜਰੂਰ ਕਰਾਉਣ। ਉਨਾ ਨੇ ਮੀਟਿੰਗ ਵਿੱਚ ਹਾਜ਼ਰ ਸਿਵਲ ਸਰਜਨ ਨੂੰ ਕਿਹਾ। ਕਿ ਸਲੱਮ ਏਰੀਆ ਵਿੱਚ ਮੱਛਰ ਦੀ ਦਵਾਈ ਦਾ ਛਿੜਕਾਓ ਵੀ ਕਰਵਾਇਆ ਜਾਵੇ। ਉਨਾ ਨੇ ਮੀਟਿੰਗ ਵਿੱਚ ਹਾਜਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀ ਸਨੈਚਿੰਗ ਦੀਆਂ ਘਟਨਾਵਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਉਨਾ ਕਿਹਾ ਕਿ ਜਿਸ ਇਲਾਕੇ ਵਿੱਚ ਸਨੈਚਿੰਗ ਦੀ ਵਾਰਦਾਤ ਹੁੰਦੀ ਹੈ। ਉਸ ਏਰੀਏ ਦੇ ਐਸ:ਐਚ:ਓ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ। ਸ੍ਰ ਔਜਲਾ ਨੇ ਪੀ:ਐਸ:ਪੀ:ਸੀ:ਐਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੀ ਕਟਾਈ ਦਾ ਸੀਜਨ ਆ ਰਿਹਾ ਹੈ। ਇਸ ਲਈ ਜਿਥੇ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਕਰਦੀਆਂ ਹਨ। ਨੂੰ ਤੁਰੰਤ ਠੀਕ ਕੀਤਾ ਜਾਵੇ। ਤਾਂ ਜੋ ਕਣਕ ਸੜਣ ਦੀ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ। ਕਿ ਅੱਜ ਦੀ ਮੀਟਿੰਗ ਦੌਰਾਨ ਜ਼ਿਲੇ ਵਿੱਚ ਐੱਮ.ਪੀ.ਲੈਂਡ ਫੰਡ ਅਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਅੰਮ੍ਰਿਤਸਰ ਨੂੰ ਸ਼ੋਚ ਮੁਕਤ ਜਿਲਾ ਐਲਾਨਿਆ ਜਾਵੇਗਾ। ਇਸ ਲਈ ਉਨਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਕਿ ਉਹ ਆਪਣੇ ਆਪਣੇ ਖੇਤਰ ਚੱਲ ਰਹੇ ਕੰਮ ਵਿੱਚ ਤੇਜੀ ਲਿਆਉਣ। ਇਸ ਮੌਕੇ ਮਾਣਯੋਗ ਮੈਂਬਰ ਪਾਰਲੀਮੈਂਟ ਵੱਲੋਂ ਜ਼ਿਲੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਗਈ ਹੈ।

No comments:

Post Top Ad

Your Ad Spot