ਹਾਈਵੇ ਜੀ ਟੀ ਰੋਡ ਤੇ ਖੜੇ ਟਿਪਰ ਟਰੱਕ ਵਿੱਚ ਤੇਜ ਰਫ਼ਤਾਰ ਸਵਿਫ਼ਟ ਕਾਰ ਦੀ ਟੱਕਰ ਵਿੱਚ ਮਾ ਬੇਟੇ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਹਾਈਵੇ ਜੀ ਟੀ ਰੋਡ ਤੇ ਖੜੇ ਟਿਪਰ ਟਰੱਕ ਵਿੱਚ ਤੇਜ ਰਫ਼ਤਾਰ ਸਵਿਫ਼ਟ ਕਾਰ ਦੀ ਟੱਕਰ ਵਿੱਚ ਮਾ ਬੇਟੇ ਦੀ ਮੌਤ

ਜੰਡਿਆਲਾ ਗੁਰੂ 26 ਮਾਰਚ (ਕੰਵਲਜੀਤ ਸਿੰਘ,ਪਰਗਟ ਸਿੰਘ)- ਮਿਲੀ ਜਾਨਕਾਰੀ ਅਨੁਸਾਰ ਅੱਜ ਸਵੇਰੇ ਅਮਿਰਤਸਰ ਦੇ ਬਿਆਸ ਇਲਾਕੇ ਦੇ ਉਮਰਾਨੰਗਲ ਮੌੜ ਉਪਰ ਇੱਕ ਦਿਲ ਦਿਹਲਾ ਦੇਨ ਵਾਲੀ ਘਟਨਾ ਸਾਹਮਨੇ ਆਈ ਹੈ। ਜਿਸ ਵਿੱਚ ਮਾ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਲੁਧਿਆਣਾ ਦਾ ਰਹਿਣ ਵਾਲਾ ਇਹ ਪਰਿਵਾਰ ਅੱਜ ਸਵੇਰੇ ਸੇਵਾ ਵਾਸਤੇ ਦਰਬਾਰ ਸਾਹਿਬ ਤੇ ਧੰਨ ਧੰਨ ਸਾਹੀਦ  ਬਾਬਾ ਦੀਪ ਸਿੰਘ ਜੀ ਦਰਸਨਾ ਵਾਸਤੇ ਅਪਨੀ ਕਾਰ ਸਵਿਫ਼ਟ ਪੀ ਬੀ ੧੦ ਈ ਸੀ੭੪੮੯ ਤੇ ਸਵਾਰ ਹੋ ਕੇ ਜਾ ਰਹੇ ਸਨ। ਜਿਸਨੂੰ ਭੁਪਿੰਦਰ ਸਿੰਘ ਚਲਾ ਰਿਹਾ ਸੀ। ਉਸਦੀ ਬਗਲ ਵਾਲੀ ਸੀਟ ਤੇ ਹਰਵਿੰਦਰ ਸਿੰਘ ਤੇ ਪਿਛਲੀ ਸੀਟ ਤੇ ਉਸਦੀ ਪਤਨੀ ਚਰਨਜੀਤ ਕੌਰ ਤੇ ਬੇਟਾ ਪਰਮਜੀਤ ਸਿੰਘ ਬੈਠਾ ਸੀ। ਇਸ ਦੁਰਾਨ ਜਦੋ ਉਹ ਰਈਆਂ ਦੇ ਲਾਗੇ ਉਮਰਾ ਨੰਗਲ ਮੌੜ ਤੇ ਪਹੁੰਚੇ ਤਾ ਕਾਰ ਦੀ ਰਫ਼ਤਾਰ ਤੇਜ ਹੌਣ ਕਰਕੇ ਜੀ ਟੀ ਰੋਡ ਤੇ ਖੜੇ ਰੇਤ ਨਾਲ ਭਰੇ ਟਿਪਰ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੀ ਪਿਛਲੀ ਸੀਟ ਤੇ ਬੈਠੇ ਮਾ ਚਰਨਜੀਤ ਕੌਰ ਤੇ ਬੇਟੇ ਪਰਮਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਨੂੰ ਕੱਟ ਕੇ ਜਖਮੀ ਹਰਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਤੇ ਨਾ ਬੇਟੇ ਨੂੰ ਬਾਹਰ ਕੱਢਿਆ ਗਿਆ। ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆ ਦਿਲਬਾਗ ਸਿੰਘ, ਸੁਖਰਾਜ ਸਿੰਘ ਨੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆਂ ਗਿਆ। ਤੇ ਮਿਰਤਕਾ ਦੀ ਲਾਸ ਨੂੰ ਪੋਸਟਮਾਟਮ ਵਾਸਤੇ ਭੇਜ ਦਿੱਤਾ ਗਿਆ। ਟਰੱਕ ਚਾਲਕ ਮੌਕੇ ਤੋ ਡਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ  ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁ੍ਰੂ ਕਰ ਦਿੱਤੀ ਹੈ। ਇਸ ਟੱਕਰ ਤੋ ਇਹ ਗੱਲ ਸਾਫ਼ ਹੇ ਕਿ ਨਿਯਮਾ ਅਤੇ ਸਪੀਡ ਦੀ ਉਲਗਣਾ ਕੀਤੀ ਗਈ ਹੈ। ਜਿਸ ਕਾਰਨ ਮਾ-ਬੇਟੇ ਨੂੰ ਅਪਣੀ ਜਾਨ ਤੋ ਹੱਥ ਧੋਨਾ ਪਿਆ। ਮਰਿਤਕ ਦੇ ਪਰਿਵਾਰ ਵਾਲਿਆ ਨੇ  ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਇੰਸਾਫ਼ ਦੀ ਮੰਗ ਕੀਤੀ ਹੈ। ਤਾ ਜੋ ਦੁਬਾਰਾ ਇਹੋ ਜਿਹਾ ਹਾਦਸਾ ਹੋਰ ਕਿਸੇ ਨਾਲ ਨਾ ਵਾਪਰੇ।

No comments:

Post Top Ad

Your Ad Spot