ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਜਥੇਦਾਰ ਸੁਖਦੇਵ ਸਿੰਘ ਕਿੰਗਰਾ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 March 2018

ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਜਥੇਦਾਰ ਸੁਖਦੇਵ ਸਿੰਘ ਕਿੰਗਰਾ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

ਤਲਵੰਡੀ ਸਾਬੋ, 22 ਮਾਰਚ (ਗੁਰਜੰਟ ਸਿੰਘ ਨਥੇਹਾ) ਤਲਵੰਡੀ ਸਾਬੋ ਹਲਕੇ ਦੀ ਸਿਆਸਤ ਵਿੱਚ ਬੀਤੇ ਦਿਨਾਂ ਤੋਂ ਅਸਤੀਫੇ ਦੇਣ ਦੀਆਂ ਘਟਨਾਵਾਂ ਵਿੱਚ ਇੱਕ ਵਾਧਾ ਉਦੋਂ ਹੋਰ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਕਲ ਤਲਵੰਡੀ ਸਾਬੋ ਦੇ ਸੇਵਾਦਾਰ ਭਾਈ ਸੁਖਦੇਵ ਸਿੰਘ ਕਿੰਗਰਾ (ਨਿਊਜ ਪੇਪਰ ਏਜੰਟ) ਨੇ ਪਿਛਲੇ ਦਿਨੀ ਉਨਾਂ ਨੂੰ ਅਚਾਨਕ ਉਤਪੰਨ ਹੋਈ ਦਿਲ ਦੀ ਬਿਮਾਰੀ ਉਪਰੰਤ ਡਾਕਟਰਾਂ ਵੱਲੋਂ ਦਿੱਤੀ ਆਰਾਮ ਦੀ ਸਲਾਹ ਦੇ ਮੱਦੇਨਜਰ ਅੱਜ ਪਾਰਟੀ ਸਰਗਰਮੀਆਂ ਲਈ ਸਮਾਂ ਨਾ ਦੇ ਸਕਣ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਭਾਈ ਕਿੰਗਰਾ ਨੇ ਦੱਸਿਆ ਕਿ ਬੀਤੇ ਦਿਨ ਅਚਾਨਕ ਉਨਾਂ ਨੂੰ ਦਿਲ ਦੀ ਬਿਮਾਰੀ ਨੇ ਆ ਘੇਰਿਆ ਤੇ ਇਲਾਜ ਦੌਰਾਨ ਡਾਕਟਰਾਂ ਨੇ ਉਨਾਂ ਦੇ ਸਟੰਟ ਪਾਏ ਹਨ ਤੇ ਕੁਝ ਸਮੇਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਸ ਲਈ ਉਨਾਂ ਮਹਿਸੂਸ ਕੀਤਾ ਕਿ ਹੁਣ ਉਹ ਪਾਰਟੀ ਗਤੀਵਿਧੀਆਂ ਲਈ ਪਹਿਲਾਂ ਵਾਂਗ ਸਮਾਂ ਨਹੀ ਕੱਢ ਸਕਣਗੇ।ਇਸ ਲਈ ਉਨਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ।ਮਾਨ ਦਲ ਦੇ ਉਕਤ ਆਗੂ ਨੇ ਦੱਸਿਆ ਕਿ ਉਹ ਲਿਖਤੀ ਅਸਤੀਫਾ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਤੇ ਜਿਲ੍ਹਾ ਪ੍ਰਧਾਨ ਭਾਈ ਪਰਵਿੰਦਰ ਸਿੰਘ ਬਾਲਿਆਂਵਾਲੀ ਨੂੰ ਭੇਜ ਰਹੇ ਹਨ ਨਾਲ ਹੀ ਉਨਾਂ ਕਿਹਾ ਕਿ ਉਹ ਸ੍ਰ.ਸਿਮਰਨਜੀਤ ਸਿੰਘ ਦੀ ਵਿਚਾਰਧਾਰਾ ਦੇ ਹਾਮੀ ਰਹੇ ਹਨ ਅਤੇ ਹਮੇਸ਼ਾਂ ਰਹਿਣਗੇ।

No comments:

Post Top Ad

Your Ad Spot