ਅਕਾਲ ਯੁਨੀਵਰਸਿਟੀ ਨੇ ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 March 2018

ਅਕਾਲ ਯੁਨੀਵਰਸਿਟੀ ਨੇ ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਤਲਵੰਡੀ ਸਾਬੋ, 29 ਮਾਰਚ (ਗੁਰਜੰਟ ਸਿੰਘ ਨਥੇਹਾ)- ਮਾਲਵਾ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਯੂਨੀਵਰਸਿਟੀ ਦੇ ਵਿਹੜੇ ਵਿਚ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ  ਦਾ ਆਯੋਜਨ ਅਕਾਲ ਯੁਨੀਵਰਸਿਟੀ ਦੇ ਡਿਵਨਿਟੀ ਤੇ ਹਾਰਮਨੀ ਕੱਲਬ ਵੱਲੋਂ ਦੇ ਯਤਨਾਂ ਨਾਲ ਕੀਤਾ ਗਿਆ, ਜਿਸ ਵਿਚ ਅੰਤਰ-ਕਾਲਜ ਪੱਧਰ ਉੱਤੇ ਕੁਇਜ਼, ਪੋਸਟਰ ਅਤੇ ਭਾਸ਼ਣ ਦੇ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ 7 ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰ ਗੁਰਮੇਲ ਸਿੰਘ ਜੀ ਨੇ ਕੀਤੀ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰੋਗਰਾਮ ਵਿਚ ਮੁਖ ਮਹਿਮਾਨ ਵੱਜੋਂ ਪਹੁੰਚੇ। ਪ੍ਰੋ. ਅਜੈਪਾਲ ਸਿੰਘ ਜੀ ਨੇ ਸ਼ੁਰੂਆਤ ਵਿਚ ਸਭ ਦਾ ਸਵਾਗਤ ਕੀਤਾ। ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼  ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਚਮਨਪ੍ਰੀਤ ਸਿੰਘ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਸ਼ਣ ਮੁਕਾਬਲੇ ਵਿਚ ਵੀ ਪਹਿਲੇ ਸਥਾਨ ਉੱਤੇ ਕਬਜਾ ਰਣਜੋਧ ਸਿੰਘ ਅਕਾਲ ਯੂਨੀਵਰਸਿਟੀ ਨੇ ਹੀ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ। ਪ੍ਰੋਗਰਾਮ ਦਾ ਸਮਾਪਨ ਡਾ. ਐੱਮ. ਐੱਸ ਜੌਹਲ (ਡੀਨ ਅਕਾਦਮਿਕ ਮਾਮਲੇ) ਦੇ ਧੰਨਵਾਦੀ ਸ਼ਬਦ  ਨਾਲ ਹੋਇਆ।

No comments:

Post Top Ad

Your Ad Spot