ਵਿਧਾਨ ਸਭਾ ਘਿਰਾਓ ਲਈ ਕਾਫਲਿਆਂ ਦੇ ਰੂਪ ਵਿੱਚ ਗਏ ਅਕਾਲੀ ਵਰਕਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 March 2018

ਵਿਧਾਨ ਸਭਾ ਘਿਰਾਓ ਲਈ ਕਾਫਲਿਆਂ ਦੇ ਰੂਪ ਵਿੱਚ ਗਏ ਅਕਾਲੀ ਵਰਕਰ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਸੂਬੇ ਦੇ ਲੋਕਾਂ ਨਾਲ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਹੁਣ ਪੂਰਾ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ ਵਿਖੇ ਰਾਜਸੀ ਰੈਲੀ ਉਪਰੰਤ ਪੰਜਾਬ ਵਿਧਾਨ ਸਭਾ ਦੇ ਘਿਰਾਓ ਦੇ ਕੀਤੇ ਐਲਾਨ ਤਹਿਤ ਅੱਜ ਉਕਤ ਸਮਾਗਮਾਂ ਵਿੱਚ ਸ਼ਿਰਕਤ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਵੱਖ-ਵੱਖ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਵਿੱਚ ਰਵਾਨਾ ਹੋਏ। ਹਲਕਾ ਅਕਾਲੀ ਦਲ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਦੇ ਆਗੂ ਤੇ ਅਹੁਦੇਦਾਰ ਚੰਡੀਗੜ ਲਈ ਰਵਾਨਾ ਹੋਏ। ਮਿਲੀ ਜਾਣਕਾਰੀ ਅਨੁਸਾਰ ਬਾਬੂ ਸਿੰਘ ਮਾਨ, ਸੁਖਬੀਰ ਚੱਠਾ, ਭਾਗ ਸਿੰਘ ਕਾਕਾ, ਅਵਤਾਰ ਮੈਨੂੰਆਣਾ, ਰਣਜੀਤ ਮਲਕਾਣਾ, ਰਾਜਵਿੰਦਰ ਰਾਜੂ ਕੌਂਸਲਰ, ਸਵਰਨਜੀਤ ਪੱਕਾ, ਬਿੰਦਰ ਪੱਕਾ, ਕੁਲਦੀਪ ਭੁੱਖਿਆਂਵਾਲੀ, ਗੁਰਜੀਵਨ ਗਾਟਵਾਲੀ, ਰਾਮਪਾਲ ਮਲਕਾਣਾ, ਅਮਰਜੀਤ ਧਨੋਆ, ਅਮਨਦੀਪ ਸੇਖੂ, ਭਿੰਦਾ ਜੱਜਲ, ਚਿੰਟੂ ਜਿੰਦਲ, ਮੋਤੀ ਭਾਗੀਵਾਂਦਰ, ਡਾ. ਗੁਰਮੇਲ ਘਈ, ਚਰਨਾ ਭਾਗੀਵਾਂਦਰ, ਗੁਰਤੇਜ ਜੋਗੇਵਾਲਾ, ਅੰਮ੍ਰਿਤਪਾਲ ਸਰਪੰਚ ਰਾਈਆ, ਗਿਆਨੀ ਨਛੱਤਰ ਸਿੰਘ ਜਗਾ ਰਾਮ ਤੀਰਥ, ਗੁਰਮੇਲ ਲਾਲੇਆਣਾ, ਗੁਰਪਾਲ ਨੰਬਰਦਾਰ, ਗੁਰਪ੍ਰੀਤ ਸਰਪੰਚ ਜਗਾ, ਮੇਜਰ ਮਿਰਜੇਆਣਾ, ਜਸਪਾਲ ਸਿੰਘ ਲਹਿਰੀ ਆਦਿ ਆਗੂ ਵੱਖ-ਵੱਖ ਕਾਫਲੇ ਲੈ ਕੇ ਚੰਡੀਗੜ ਲਈ ਰਵਾਨਾ ਹੋਏ।

No comments:

Post Top Ad

Your Ad Spot