ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਠੱਠੀਆਂ ਦੇ ਖੇਤਾਂ ਵਿੱਚ ਇੱਕ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਠੱਠੀਆਂ ਦੇ ਖੇਤਾਂ ਵਿੱਚ ਇੱਕ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਜੰਡਿਆਲਾ ਗੁਰੂ 26 ਮਾਰਚ (ਕੰਵਲਜੀਤ ਸਿੰਘ) ਜੰਡਿਆਲਾ ਗੁਰੂ ਦੇ ਲਾਗੇ ਪੈਂਦੇ ਪਿੰਡ ਠੱਠੀਆਂ ਦੇ ਖੇਤਾਂ ਵਿੱਚ ਦਰੱਖਤ ਨਾਲ ਲਟਕਦੀ ਹੋਈ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਪੁਲਿਸ ਚੌਕੀ ਇੰਚਾਰਜ ਬੰਡਾਲਾ ਦੇ ਨਰੇਸ਼ ਕੁਮਾਰ ਨੇ ਦੱਸਿਆ। ਕਿ ਅੱਜ ਸਵੇਰੇ ਗੁਰਸੇਵਕ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਠੱਠੀਆਂ ਤਰਨਤਾਰਨ ਰੋਡ ਨੇੜੇ ਬੰਡਾਲਾ ਨੇ ਦੱਸਿਆ। ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਨੂੰ ਗਿਆ। ਤਾਂ ਉਹਨੇ ਦੇਖਿਆ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਲਾਸ਼ ਮਿਲਣ ਦੀ ਸੂਚਨਾ ਉਹਨੇ ਚੌਕੀ ਇੰਚਾਰਜ ਬੰਡਾਲਾ ਨਰੇਸ਼ ਕੁਮਾਰ ਨੂੰ ਦਿੱਤੀ। ਚੌਕੀ ਇੰਚਾਰਜ ਬੰਡਾਲਾ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗਾ ਦਾਂ ਜਾਇਜਾ ਲਿਆ। ਤੇ ਲਾਸ਼ ਨੂੰ ਦਰੱਖਤ ਨਾਲੋਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਮਿਰਤਕ ਦੀ ਹਾਲੇ ਪਛਾਣ ਨਹੀਂ ਹੋ ਸਕੀ ਤੇ ਨਾਹੀ ਕੁੱਝ ਉਸਦੀ ਜੇਬ ਵਿੱਚੋ ਮਿਲੀਆ ਹੈ। ਜਿਸ ਦੇ ਅਧਾਰ ਤੇ ਮਿਰਤਕ ਦੀ ਪਛਾਣ ਕੀਤੀ ਜਾ ਸਕੇ। ਮਿਰਤਕ ਦੀ ਉਮਰ 30-35 ਸਾਲ ਦੀ ਹੈ। ਪੋਸਟਮਾਰਟਮ ਕਰਵਾ ਕੇ ਮਿਰਤਕ ਦੀ ਦੇਹ ਨੂੰ 72 ਘੰਟੇ ਲਈ ਰੱਖਿਆ ਜਾਵੇਗਾ

No comments:

Post Top Ad

Your Ad Spot