ਮਿੰਨੀ ਕਹਾਣੀ (ਗੋਲਕ) - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 March 2018

ਮਿੰਨੀ ਕਹਾਣੀ (ਗੋਲਕ)

ਦਿਨ ਸਿਖ਼ਰ ਦੁਪਹਿਰ ਤੇ ਸੀ ਰਸਤੇ ਵਿੱਚ ਜਾਂਦੀ ਛਿੰਦੋ ਨੂੰ ਘਭਰਾਈ ਹੋਈ ਵੇਖ ਕੇ ਮਹਿੰਦਰ ਕੌਰ ਨੇ ਉਸ ਦੀ ਘਭਰਾਹੱਟ ਅਤੇ ਚੁੰਨੀ ਹੇਠ ਡੱਬੇ ਨੂੰ ਲੁਕਾਉਂਦੀ ਹੋਈ ਨੂੰ ਪੁੱਛਿਆ “ਕੀ ਗੱਲ ਹੋਈ ਹੈ ਤੈਨੂੰ ” ਛਿੰਦੋ ਸਾਹੋ ਸਾਹੀ ਹੋਈ ਆਖਣ ਲੱਗੀ “ਬੀਬੀ ਕੀ ਦੱਸਾਂ ਜੀਤ ਅਤੇ ਛੋਟੀਆਂ ਦੋਨਾਂ ਕੁੜੀਆਂ ਦਾ ਨਤੀਜਾ ਭੱਲਕੇ ਆਉਣ ਵਾਲਾ ਹੈ ਤੇ ਇਨ੍ਹਾਂ ਤਿੰਨਾਂ ਦਾ ਅਗਲੀਆਂ ਜਮਾਤਾਂ ਵਿੱਚ ਨਾਮ ਦਾਖਲ ਕਰਾਉਣਾ ਹੈ ਤੇ ਨਾਲ ਲਗਦੇ ਝੋਲੇ ਅਤੇ ਹੋਰ ਕਾਪੀਆਂ ਕਿਤਾਬਾਂ ਨੀਆਣਿਆਂ ਨੇ ਲੈਣੀਆਂ ਹਨ, ਉੱਤੋ ਇਨ੍ਹਾਂ ਦਾ ਪਿਓ ਨਿੱਤ ਸ਼ਰਾਬ ਨਾਲ ਰੱਜ ਕੇ ਆ ਡਿੱਗਦਾ ਹੈ ਪਹਿਲਾਂ ਹੀ ਘਰ ਦਾ ਗੁਜਾਰਾ ਮੁਸ਼ਕਲ ਨਾਲ ਚੱਲਦਾ ਹੈ ਤੇ ਹੁਣ ਆਖਣ ਲੱਗਾ ਕਿ ਮਾਰਚ ਦੇ ਆਖ਼ਰੀ ਦਿਨ ਸ਼ਰਾਬ ਹੋਰ ਸਸਤੀ ਹੋ ਜਾਣੀ ਹੈ ਅਖੇ ਮੈਂ ਲੈ ਕੇ ਰੱਖਣੀ ਹੈ ਇਸ ਲਈ ਨਿੱਤ ਕਲੇਸ਼ ਕਰਦਾ ਹੈ” ਛਿੰਦੋ ਇਕੋ ਸਾਹੇ ਹੀ ਸਾਰੀ ਵਿਥਿਆ ਸੁਣਾ ਗਈ ਤਾਂ ਮਹਿੰਦਰ ਕੌਰ ਨੇ ਉਸ ਦੀ ਚੁੰਨੀ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੀ “ ਚੱਲ ਸਾਹ ਤਾਂ ਲੇ ਲੈ ਇਹ ਕੀ ਲੁਕਾ ਰਹੀ ਹੈਂ” ਤਾਂ ਛਿੰਦੋ ਨੇ ਕਿਹਾ “ ਬੀਬੀ ਦਿਹਾੜੀ ਨਾਲ ਤਾਂ ਮੈਂ ਮਸਾਂ ਘਰ ਦਾ ਹੀ ਤੋਰਾ ਤੋਰਦੀ ਹੈ ਅਤੇ ਜੁਆਕਾਂ ਵੱਲੋ ਕੁੱਝ ਪੈਸੇ ਇਸ ਗੋਲਕ ਵਿੱਚ ਪਾਏ ਹੋਏ ਹਨ ਜ਼ੋ ਕਿ ਔਖੇ ਸਮੇਂ ਕੰਮ ਆ ਸਕਣ ਪਰ ਹੁਣ ਇਨ੍ਹਾਂ ਦਾ ਪਿਓ ਇਸ ਦੁਆਲੇ ਹੋਣ ਨੂੰ ਫਿਰਦਾ ਹੈ ਕਿ ਪੈਸੇ ਕੱਢ ਲਵਾਂ, ਇਸ ਲਈ ਮੈਂ ਸੋਚਿਆ ਮਤੇ ਕਿਸੇ ਦੇ ਘਰ ਹੀ ਸਾਂਭ ਕੇ ਰੱਖ ਆਵਾਂ ਤਾਂ ਜ਼ੋ ਇਹ ਮਾਰਚ ਦੇ ਆਖ਼ਰੀ ਦਿਨ ਲੰਘ ਜਾਣ ਇਸ ਵਿੱਚੋ ਪੈਸੇ ਕੱਢ ਕੇ, ਜੁਆਕਾਂ ਨੂੰ ਤਾਂ ਪੜ੍ਹਾਂ ਸਕਾਂ ਜ਼ੋ ਵਿਚਾਰੇ ਸਾਰਾ ਸਾਲ ਇਸ ਤਰੀਖ ਦੀ ਇੰਤਰਾਜ ਕਰਦੇ ਹਨ ਕਿ ਸਾਡੀ ਮਿਹਨਤ ਦਾ ਫੱਲ ਮਿਲੇਗਾ ਤੇ ਇਨ੍ਹਾਂ ਦਾ ਪਿਓ ਉਡੀਕਦਾ ਹੈ ਕਿ ਇਸ ਮਹੀਨੇ ਸ਼ਰਾਬ ਸਸਤੀ ਮਿਲੇਗੀ”
ਮਹਿੰਦਰ ਕੌਰ ਨੇ ਉਸ ਦੇ ਭਰੇ ਹੋਏ ਗਲ ਚੋਂ ਸਾਰੀ ਕਹਾਣੀ ਸੁਣੀ ਤਾਂ ਅਗਾਂਹ ਹੱਥ ਕਰਕੇ ਛਿੰਦੋ ਕੋਲੋਂ ਗੋਲਕ ਫੜ ਲਈ ਤੇ ਆਖਣ ਲੱਗੀ “ਜਿਸ ਦਿਨ ਤੂੰ ਜੁਆਕਾਂ ਦਾ ਦਾਖਲਾ ਭਰਨਾ ਹੋਵੇਗਾ ਤਾਂ ਲੈ ਜਾਵੀਂ ਜੇਕਰ ਘੱਟਦੇ ਜਾਪੇ ਤਾਂ ਮੇਰੇ ਕੋਲੋਂ ਲੋੜ ਅਨੁਸਾਰ ਹੋਰ ਪੈਸੇ ਲੈ ਲਵੀਂ ” ਆਖ਼ਦੀ ਹੋਈ ਮਹਿੰਦਰ ਕੌਰ ਆਪ ਮੁਹਾਰੇ “ਪਤਾ ਨਹੀਂ ਇਸ ਸ਼ਰਾਬ ਨੇ ਕਿੰਨੇ ਕੁ ਬੱਚਿਆਂ ਦੇ ਹੱਥੋਂ ਕਿਤਾਬਾਂ ਖੋਹ ਲਈਆਂ ਹਨ” ਬੋਲਦੀ ਦੀ ਗੋਲਕ ਫੜ੍ਹ ਕੇ ਆਪਣੇ ਘਰ ਵੱਲ ਨੂੰ ਤੁਰ ਪਈ।
-ਵਿਨੋਦ ਕੁਮਾਰ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ ਜਲੰਧਰ, ਮੋ. 098721 97326

No comments:

Post Top Ad

Your Ad Spot