ਬੇਟੀ ਬਚਾਓ ਬੇਟੀ ਪੜਾਓ ਦੇ ਪੰਦਰਵਾੜੇ ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਦੇ ਹਸਤਾਖਰ ਕਰਵਾਏ-ਡਿਪਟੀ ਕਮਿਸ਼ਨਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਬੇਟੀ ਬਚਾਓ ਬੇਟੀ ਪੜਾਓ ਦੇ ਪੰਦਰਵਾੜੇ ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਦੇ ਹਸਤਾਖਰ ਕਰਵਾਏ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, ਜੰਡਿਆਲਾ ਗੁ੍ਰੂ 16 ਮਾਰਚ (ਕੰਵਲਜੀਤ ਸਿੰਘ-ਪਰਗਟ ਸਿੰਘ)- ਭਾਰਤ ਸਰਕਾਰ ਵੱਲੋਂ 1 ਮਾਰਚ ਤੋਂ 15 ਮਾਰਚ ਤੱਕ ਬੇਟੀ ਬਚਾਓ ਬੇਟੀ ਪੜਾਂਓ ਦੇ ਪੰਦਰਵਾੜੇ ਦੌਰਾਨ ਅੰਮ੍ਰਿਤਸਰ ਵਿਖੇ ਕਈ ਪ੍ਰੋਗਰਾਮ ਕਰਵਾਏ ਗਏ । ਇਨਾਂ ਪ੍ਰੋਗਰਾਮਾਂ ਦਾ ਮੁੱਖ ਮਸਕਦ ਸਮਾਜ ਵਿੱਚ ਲਿੰਗ ਸਮਾਨਤਾ ਲਿਆਉਣਾ। ਬੱਚੀ ਨੂੰ ਜਨਮ ਲੈਣ ਦਾ ਅਧਿਕਾਰ, ਸਿਹਤਮੰਦ ਪਾਲਣ ਪੋਸ਼ਣ ਅਤੇ ਉਸ ਨੂੰ ਸਿਖਿਆ ਅਤੇ ਸਮਾਜਿਕ ਪੱਖੋਂ ਮਜਬੂਤ ਕਰਨਾ ਸੀ। ਪੰਦਰਵਾੜੇ ਦੇ ਆਖਰੀ ਦਿਨ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ। ਕਿ ਇਸ ਪੰਦਰਵਾੜੇ ਤੋਂ ਪਹਿਲਾਂ ਵੀ 301 ਲੜਕੀਆਂ ਦੀ ਲੋਹੜੀ ਮਨਾਈ ਗਈ ਸੀ। ਅਤੇ ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ। ਬੇਟੀ ਬਚਾਓ ਬੇਟੀ ਪੜਾਂਓ ਦਾ ਸੁਨੇਹਾ ਘਰ ਘਰ ਦੇਣ ਲਈ 380 ਗੀਤ ਸੰਗੀਤ ਦੇ ਪ੍ਰੋਗਰਾਮ ਵੀ ਕਰਵਾਏ ਗਏ ਸਨ। ਸ੍ਰ ਸੰਘਾ ਨੇ ਅੱਗੇ ਦੱਸਿਆ ਕਿ ਜਿਲੇ ਦੇ 1859 ਆਂਗਣਵਾੜੀ ਸੈਂਟਰਾਂ ਵਿੱਚ ਪਿੰਡਾਂ ਦੇ ਲੋਕਾਂ,ਨੁਮਾਇੰਦਿਆਂ ਅਤੇ ਬੱਚਿਆਂ ਨਾਲ ਬੱਚੀ ਦੇ ਜਨਮ ਨੂੰ ਉਤਸ਼ਾਹਤ ਕਰਨ ਲਈ ਹੋਲੀ ਖੇਡੀ ਗਈ ਰੈਲੀਆਂ ਕੱਢੀਆਂ ਅਤੇ ਪੀ:ਐਨ:ਡੀ:ਟੀ ਐਕਟ ਤੋਂ ਜਾਗਰੂਕ ਵੀ ਕਰਵਾਇਆ ਗਿਆ।
 ਸ੍ਰ ਸੰਘਾ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਕੂਲਾਂ,ਹਸਤਪਾਲਾਂ,ਬੱਸ ਸਟੈਂਡਾਂ ਦੇ ਬਾਹਰ 3000 ਸਟਿੱਕਰ ਵੀ ਲਗਾਏ ਗਏ। ਅਤੇ ਬੱਚੀਆਂ ਦੇ ਨਾਮ ਤੇ 5000 ਬੂਟੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਗਏ। ਉਨਾਂ ਅੱਗੇ ਦੱਸਿਆ ਕਿ ਇਸ ਦੌਰਾਨ ਹੈਰੀਟੇਜ ਵਾਕ ਤੇ ਇਕ ਹਸਤਾਖਰੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਜਿਸ ਤੇ ਲੱਗਭੱਗ  ਇਕ ਲੱਖ ਤੋਂ ਵੱਧ ਲੋਕਾਂ ਦੇ ਹਸਤਾਖਰ ਵੀ ਕਰਵਾਏ ਗਏ ਸਨ। ਸ੍ਰ ਸੰਘਾ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਕਿ ਇਸ ਪੰਦਰਵਾੜੇ ਦੌਰਾਨ ਜਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਗਏ ਚੇਤਨਾ ਕੈਂਪ ਵਿੱਚ 301 ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ। ਅਤੇ ਜਿਲੇ ਪੱਧਰ 'ਤੇ ਬੀ:ਬੀ:ਕੇ:ਡੀ:ਏ:ਵੀ: ਕਾਲਜ ਲੜਕੀਆਂ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਜਿਸ ਵਿੱਚ ਵੱਖ ਵੱਖ ਵਿਭਾਗਾਂ ਨੇ ਵੱਧ ਚੜ ਕੇ ਹਿੱਸਾ ਲਿਆ। ਅਤੇ ਇਸ ਰੈਲੀ ਦੌਰਾਨ 230 ਸ਼ਰਟਾ ਜਿੰਨਾਂ ਤੇ ਬੇਟੀ ਬਚਾਓ ਬੇਟੀ ਪੜਾਂਓ ਦੇ ਲੋਗੋ ਛਪਵਾਏ ਗਏ ਸਨ। ਦੀ ਵੰਡ ਕੀਤੀ ਗਈ। ਸ੍ਰ ਸੰਘਾ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਂਓ ਸਕੀਮ ਦੀ ਇਕ ਵੈਬਸਾਈਟ ਅਤੇ ਐਪ ਵੀ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜੋ ਕਿ ਇਸ ਪ੍ਰੋਗਰਾਮ ਦੇ ਵੱਖ ਵੱਖ ਉਦੇਸ਼ਾਂ ਅਤੇ ਗੀਤੀਵਿਧੀਆਂ ਤੇ ਚਾਨਣਾ ਪਾਏਗਾ। ਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਅਲਕਾ ਕਾਲੀਆ,ਸ੍ਰ ਗੁਲਬਹਾਰ ਸਿੰਘ ਜਿਲਾਂ ਪ੍ਰੋਗਰਾਮ ਅਫਸਰ,ਸੀ:ਡੀ:ਪੀ:ਓ ਕੰਵਲਜੀਤ ਕੌਰ,ਮਨਪ੍ਰੀਤ ਕੌਰ ਵੀ ਹਾਜ਼ਰ ਸਨ।

No comments:

Post Top Ad

Your Ad Spot