ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਨਾਇਆ ਵਿਸ਼ਵ ਟੀ.ਬੀ. ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 March 2018

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਨਾਇਆ ਵਿਸ਼ਵ ਟੀ.ਬੀ. ਦਿਵਸ

ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਅੱਜ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਵ ਟੀ. ਬੀ. ਦਿਵਸ ਮਨਾਇਆ ਗਿਆ ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਮੂਹ ਪੈਰਾ ਮੈਡੀਕਲ ਸਟਾਫ ਦੀ ਜਿੰਮੇਵਾਰੀ ਬਣਦੀ ਹੈ ਕਿ ਜਿਸ ਵਿਅਕਤੀ ਨੂੰ 2 ਹਫਤਿਆਂ ਤੋਂ ਵੱਧ ਖਾਂਸੀ ਹੋਵੇ ਤਾਂ ਉਸਦੀ ਬਲਗਮ ਦੀ ਜਾਂਚ ਨੇੜਲੇ ਸਰਕਾਰੀ ਹਸਪਤਾਲ ਵਿਖੇ ਕਰਵਾਉਣੀ ਚਾਹੀਦੀ ਹੈ ਤਾਂ ਜੋ ਟੀ. ਬੀ. ਦੀ ਬਿਮਾਰੀ ਦਾ ਪਤਾ ਲਗਾ ਕੇ ਜਲਦੀ ਇਲਾਜ਼ ਸ਼ੁਰੂ ਕੀਤਾ ਜਾ ਸਕੇ।
ਇਸ ਮੌਕੇ ਡਾ. ਜਗਰੂਪ ਸਿੰਘ ਐੱਮ. ਡੀ. ਮੈਡੀਸਨ (ਨੋਡਲ ਅਫਸਰ ਟੀ. ਬੀ) ਨੇ ਕਿਹਾ ਕਿ ਜੇਕਰ ਟੀ. ਬੀ. ਦਾ ਇਲਾਜ਼ ਸਹੀ ਢੰਗ ਕਰਵਾਇਆ ਜਾਵੇ ਤਾਂ ਬਹੁਤ ਆਸਾਨੀ ਨਾਲ ਟੀ. ਬੀ. ਦੀ ਬਿਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਇਹ ਇਲਾਜ਼ ਪੂਰੀ ਤਰ੍ਹਾਂ ਮੁਫਤ ਕੀਤਾ ਜਾਂਦਾ ਹੈ। ਕਿਸੇ ਵੀ ਮਰੀਜ਼ ਨੂੰ ਆਪਣੀ ਦਵਾਈ ਅੱਧ ਵਿਚਕਾਰ ਨਹੀਂ ਛੱਡਣੀ ਚਾਹੀਦੀ ਜਿਸ ਨਾਲ ਮਰੀਜ਼ ਐੱਮ. ਡੀ. ਆਰ. ਹੋ ਜਾਂਦਾ ਹੈ ਅਤੇ ਇਲਾਜ਼ ਕਰਨ ਵਿੱਚ ਵੀ ਵਧੇਰੇ ਦਵਾਈਆਂ ਅਤੇ ਸਮੇਂ ਦੀ ਲੋੜ ਪੈਂਦੀ ਹੈ।
ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ ਨੇ ਕਿਹਾ ਕਿ ਟੀ. ਬੀ. ਇਕ ਛੂਤ ਦੀ ਬਿਮਾਰੀ ਹੈ। ਜੇਕਰ ਮਰੀਜ਼ ਆਪਣਾ ਇਲਾਜ਼ ਨਾ ਕਰਵਾਏ ਤਾਂ ਉਹ ਇਹ ਬਿਮਾਰੀ ਆਪਣੇ ਆਸ-ਪਾਸ ਦੇ ਦੂਸਰੇ ਲੋਕਾਂ ਨੂੰ ਵੀ ਇਹ ਬਿਮਾਰੀ ਫੈਲਾਅ ਸਕਦਾ ਹੈ। ਉਹਨਾਂ ਕਿਹਾ ਕਿ ਹਰ ਸਾਲ ਸੰਸਾਰ ਵਿੱਚ ਇਸ ਬਿਮਾਰੀ ਨਾਲਾ 1.5 ਮਿਲੀਅਨ ਲੋਕ ਮਾਰੇ ਜਾਂਦੇ ਹਨ। ਇਸ ਮੌਕੇ ਡਾ. ਧੀਰਜ ਜਿੰਦਲ, ਡਾ. ਅਮਨਦੀਪ ਕੌਰ, ਡਾ. ਜਸਵੀਰ ਕੌਰ, ਸ. ਨਿਰਮਲ ਸਿੰਘ ਕਣਕਵਾਲੀਆ ਤੋਂ ਇਲਾਵਾ ਸਟਾਫ ਅਤੇ ਟੀ. ਬੀ. ਦੇ ਮਰੀਜ਼ ਹਾਜ਼ਰ ਸਨ।

No comments:

Post Top Ad

Your Ad Spot