ਦਿਵਿਆ ਜੋਤੀ ਜਾਗਰਿਤੀ ਸੰਸਥਾਨ ਵਲੋ ਮਾਤਾ ਜਗਨਾ ਦੇਵੀ ਮੰਦਿਰ ਰਈਆ ਵਿਖੇ ਨਾਰੀ ਸਕਤੀ ਨੂੰ ਸਮਰਪਿਤ ਪਰੋਗਰਾਮ ਕੀਤਾ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 March 2018

ਦਿਵਿਆ ਜੋਤੀ ਜਾਗਰਿਤੀ ਸੰਸਥਾਨ ਵਲੋ ਮਾਤਾ ਜਗਨਾ ਦੇਵੀ ਮੰਦਿਰ ਰਈਆ ਵਿਖੇ ਨਾਰੀ ਸਕਤੀ ਨੂੰ ਸਮਰਪਿਤ ਪਰੋਗਰਾਮ ਕੀਤਾ ਗਿਆ

ਜੰਡਿਆਲਾ ਗੁਰੂ 27 ਮਾਰਚ (ਕੰਵਲਜੀਤ ਸਿੰਘ, ਪਰਗਟ ਸਿੰਘ)- ਅੱਜ ਬਾਬਾ ਬਕਾਲਾ ਦੇ ਪਿੰਡ ਰਈਆ ਵਿੱਚ ਮਾਤਾ ਜਗਨਾ ਦੇਵੀ ਮੰਦਿਰ ਨਾਰੀ ਨਾਲ ਰਲੇਟਿਡ ਪਰੋਗਰਾਮ ਕੀਤਾ ਗਿਆ। ਜਿਸ ਵਿੱਚ ਛੋਟੀਆ ਬੱਚੀਆਂ ਨੇ ਨਾਟਕ ਅਤੇ ਗੀਤਾ ਰਾਹੀ ਆਈ ਹੋਈ ਸੰਗਤ ਨੂੰ ਨਾਰੀ ਕਰਤਵਿਆ ਬਾਰੇ ਪਰੇਰਨਾ ਦਿੱਤੀ। ਇਸ ਮੌਕੇ ਅਸੂਤੋਸ ਮਹਾਰਾਜ ਜੀ ਦੀ ਸੀਸਿਆ ਭੂਣ ਸੰਕਰਪਰੀਤਾ ਭਾਰਤੀ ਨੇ  ਕਿਹਾ ਕਿ ਅੱਜ ਸਮਾਜ ਵਿਚ ਨਾਰੀ ਦੀ ਜੋ ਹਾਲਤ ਹੈ। ਉਸ ਦਾ ਜਿਮੇਵਾਰ ਕੌਣ ਹੈ। ਇਕ ਨਾਰੀ ਹੀ ਦੂਸਰੀ ਨਾਰੀ ਦੀ ਹੱਤਿਆ ਕਰ ਰਹੀ ਹੈ। ਪੁੱਤਰ ਦੀ ਚਾਹਤ ਨੇ ਕੰਨਿਆ ਭਰੂਨ ਹੱਤਿਆ ਦੀ ਕੁਰੀਤੀ ਨੂੰ ਪੂਰੇ ਸਮਾਜ ਵਿੱਚ ਫ਼ਿਲਾ ਦਿਤਾ ਹੈ। ਅੰਕੜੇਆ ਮੁਤਾਬਿਕ ੨੦੧੧ ਦੀ ਜਨਗਨਨਾ ਅਨੁਸਾਰ ੧੦੦੦ ਲੜਕੇ ਅਤੇ ੯੧੪ ਲੜਕੀਆ ਹੀ ਰਹਿ ਗਈਆ ਹਨ। ਜੇਕਰ ਕੰਨਿਆ ਭਰੂਨ ਹੱਤਿਆ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾ ਭਾਰਤੀ ਜੰਨਗਨਨਾ ਵਿੱਚ ਕੰਨਿਆਵਾ ਦੀ ਘੱਟ ਰਹੀ ਸੰਖਿਆ ਨਾਲ ਭਾਰੀ ਅਸੁੰਤਲਨ ਪੈਦਾ ਹੌ ਜਾਵੇਗਾ। ਅੱਜ ਕੰਨਿਆ ਭਰੂਨ ਹੱਤਿਆ, ਦਹੇਜ ਪਰਥਾ,ਨਾਰੀ ਸੋਸਣ ਅਤੇ ਨਾਰੀ ਦੇ ਅਧਿਕਾਰਾ ਦੀ ਚਰਚਾ ਤਾ ਬਹੁਤ ਹੁੰਦੀ ਹੈ। ਅਤੇ ਇਹ ਵੀ ਕਿਹਾ ਜਾਦਾ ਹੈ ਕਿ ਸਾਨੂੰ ਜਾਗਰੂਤ ਹੋਨਾ ਚਾਹੀਦਾ ਹੈ। ਇਸ ਪਰੋਗਰਾਮ ਵਿਚ ਨੁਕੜ ਨਾਟਕ ਤੇ ਸਿਖਿਅਤ ਗੀਤ ਤੇ ਡਾਸ ਕੀਤਾ ਗਿਆ। ਇਸ ਮੌਕੇ ਸਾਧਵੀ ਭੈਣ ਨੇ ਰੁਖ ਲਗਾਏ ਗਏ। ਇਸ ਪਰੋਗਰਾਮ ਵਿੱਚ ਹਰਪਰੀਤ ਕੌਰ ਢਿਲੋ,ਸੁਖਜੀਤ ਕੌਰ ਮੁਲਤਾਨੀ, ਚਾਇਡ ਪਰੋਟੈਕਸਨ ਔਫ਼ੀਸਰ ਗਜਨਜੀਤ ਕੌਰ ਮੁਖ ਮਿਹਮਾਨ ਵਜੋ ਸਿਰਕਤ ਕੀਤੀ।

No comments:

Post Top Ad

Your Ad Spot