ਕਰਜ਼ੇ ਦੇ ਦੈਂਤ ਨੇ ਤਲਵੰਡੀ ਸਾਬੋ ਦੇ ਕਿਸਾਨ ਦੀ ਲਈ ਜਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਕਰਜ਼ੇ ਦੇ ਦੈਂਤ ਨੇ ਤਲਵੰਡੀ ਸਾਬੋ ਦੇ ਕਿਸਾਨ ਦੀ ਲਈ ਜਾਨ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦਾ ਖੁਦਕੁਸੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਤਹਿਤ ਤਲਵੰਡੀ ਸਾਬੋ ਦੇ ਵਾਰਡ ਨੰ: 10 ਦੇ ਕਿਸਾਨ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਨੇ ਕਰਜੇ ਤੋਂ ਪ੍ਰਸ਼ਾਨ ਹੋ ਕੇ ਆਪਣੇ ਹੀ ਖੇਤ ਜਾ ਕੇ ਕੋਈ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦੇ ਭਰਾ ਜਗਤਾਰ ਸਿੰਘ ਤੇ ਤਫਤੀਸ਼ੀ ਅਫਸਰ ਗੁਰਮੇਜ ਸਿੰਘ ਅਨੁਸਾਰ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਜੱਟ ਸਿੱਖ ਵਾਸੀ ਵਾਰਡ ਨੰਬਰ 10 ਤਲਵੰਡੀ ਸਾਬੋ ਦੇ ਸਿਰ 7 ਲੱਖ ਕਰੀਬ ਕਰਜਾ ਸੀ। ਸੂਤਰਾਂ ਅਨੁਸਾਰ ਇਸ ਕਿਸਾਨ ਸਿਰ ਸਾਢੇ ਚਾਰ ਲੱਖ ਬੈਂਕ ਅਤੇ 3 ਲੱਖ ਆੜਤੀਆਂ ਦਾ ਕਰਜਾ ਸੀ ਜਿਸ ਤੋਂ ਪ੍ਰੇਸ਼ਾਨ ਉਸਨੇ ਬੀਤੀ ਰਾਤ ਆਪਣੇ ਖੇਤ ਵਿੱਚ ਕੀਟਨਾਸ਼ਕ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ ਇੱਕ ਨੌਜਵਾਨ ਲੜਕਾ, ਇੱਕ 24 ਸਾਲਾ ਲੜਕੀ ਅਤੇ ਪਤਨੀ ਛੱਡ ਗਿਆ।

No comments:

Post Top Ad

Your Ad Spot