ਸਾਬਕਾ ਵਿਧਾਇਕ ਸਿੱਧੂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 9 March 2018

ਸਾਬਕਾ ਵਿਧਾਇਕ ਸਿੱਧੂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ

ਤਲਵੰਡੀ ਸਾਬੋ, 9 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਈ ਮਸਲਿਆਂ ਤੇ ਵੀਚਾਰ ਵਟਾਂਦਰਾ ਵੀ ਕੀਤਾ ਗਿਆ। ਸ. ਸਿੱਧੂ ਨੇ ਕਿਹਾ ਕਿ ਉਕਤ ਰਸਮੀ ਮਿਲਣੀ ਸੀ ਤੇ ਉਹ ਬੀਤੇ ਦਿਨੀ ਆਪਣੇ ਪਿਤਾ ਸ. ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣਾ ਕਰ ਜਾਣ ਤੇ ਭੋਗ ਮੌਕੇ ਵਿਸ਼ੇਸ ਤੌਰ 'ਤੇ ਸਿੰਘ ਸਾਹਿਬ ਦੇ ਪੁੱਜਣ ਦਾ ਇੱਥੇ ਧੰਨਵਾਦ ਕਰਨ ਲਈ ਪੁੱਜੇ ਸਨ। ਉਨਾਂ ਕਿਹਾ ਕਿ ਉਨਾਂ ਨੇ ਸਿੰਘ ਸਾਹਿਬ ਨੂੰ ਇਹ ਵੀ ਭਰੋਸਾ ਦੁਆਇਆ ਹੈ ਕਿ ਹਲਕੇ ਅੰਦਰ ਉਨਾਂ ਦੀ ਅਗਵਾਈ ਹੇਠ ਉਲੀਕੇ ਜਾਣ ਵਾਲੇ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਉਹ ਉਨਾਂ ਵੱਲੋਂ ਡਿਊਟੀ ਲਾਏ ਜਾਣ 'ਤੇ ਹਰ ਸੇਵਾ ਸੰਭਾਲਣ ਦਾ ਯਤਨ ਕਰਨਗੇ। ਇਸ ਮੁਲਾਕਾਤ ਮੌਕੇ ਹਾਜਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਵੀ ਸਾਬਕਾ ਵਿਧਾਇਕ ਨੇ ਮੁਲਾਕਾਤ ਕਰਦਿਆਂ ਉਨਾਂ ਨਾਲ ਹਲਕੇ ਅੰਦਰ ਇਸਤਰੀ ਅਕਾਲੀ ਦਲ ਦੀਆਂ ਗਤੀਵਿਧੀਆਂ ਤੇਜ ਕਰਨ ਲਈ ਵਿਸ਼ੇਸ ਪ੍ਰੋਗਰਾਮ ਉਲੀਕਣ ਸਬੰਧੀ ਵੀਚਾਰ ਵਟਾਂਦਰਾ ਕੀਤਾ। ਬੀਬੀ ਜੰਗੀਰ ਕੌਰ ਨੇ ਸ. ਸਿੱਧੂ ਨੂੰ ਕਿਹਾ ਕਿ ਜੇਕਰ ਉਹ ਇਸਤਰੀ ਅਕਾਲੀ ਦਲ ਦੀਆਂ ਸਰਗਰਮੀਆਂ ਤੇਜ ਕਰਨ ਸਬੰਧੀ ਸੁਝਾਅ ਜਾਂ ਸੰਗਠਨ ਦੇ ਪੁਨਰਗਠਨ ਸਬੰਧੀ ਕੋਈ ਸਿਫਾਰਿਸ਼ ਕਰਦੇ ਹਨ ਤਾਂ ਉਸਤੇ ਤੁਰੰਤ ਅਮਲ ਕੀਤਾ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਨੇ ਸ. ਸਿੱਧੂ ਤੇ ਬੀਬੀ ਜੰਗੀਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਮੈਂਬਰ ਭਾਈ ਮਨਜੀਤ ਸਿੰਘ ਬੱਪੀਆਣਾ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਲਵਿੰਦਰ ਗਿੱਲ ਸਰਕਲ ਪ੍ਰਧਾਨ, ਦਰਸ਼ਨ ਗਿੱਲ, ਬਿੱਲਾ ਬਾਬਾ ਆਦਿ ਹਾਜਰ ਸਨ।

No comments:

Post Top Ad

Your Ad Spot