ਮਾਲਵਾ ਕਲੱਬ ਅਤੇ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ ਅਤੇ ਕਵੀਸ਼ਰੀ ਦਰਬਾਰ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਮਾਲਵਾ ਕਲੱਬ ਅਤੇ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ ਅਤੇ ਕਵੀਸ਼ਰੀ ਦਰਬਾਰ ਕਰਵਾਇਆ ਗਿਆ

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼ਹੀਦੇ ਆਜਮ ਸ. ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਹਾਰਾ ਕਲੱਬ ਵੱਲੋਂ ਸਾਂਝੇ ਤੌਰ 'ਤੇ ਖੂਨਦਾਨ ਕੈਂਪ ਅਤੇ ਮੈਡੀਕਲ ਚੱੈਕਅਪ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਬਰਿੰਦਰ ਸਿੰਘ ਗਿੱਲ ਡੀ. ਐਸ. ਪੀ. ਤਲਵੰਡੀ ਸਾਬੋ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਅਤੇ ਸੁਨੀਲ ਕੁਮਾਰ ਐਸ. ਐਚ. ਓ. ਤਲਵੰਡੀ ਸਾਬੋ ਨੇ ਕੀਤਾ। ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਮਾਲਵਾ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਹੈਪੀ ਗੋਂਦਾਰਾ ਨੇ ਆਏ ਹੋਏ ਪਤਵੰਤਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮਾਲਵਾ ਕਲੱਬ ਦੇ ਪ੍ਰੈਸ ਸਕੱਤਰ ਬਿਕਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਖੂਨਦਾਨੀਆ ਵੱਲੋਂ ਦਾਨ ਕੀਤਾ ਗਿਆ 52 ਯੁਨਿਟ ਖੂਨ ਗੁਪਤਾ ਹਸਪਤਾਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਮੈਡੀਕਲ ਚੈਕਅਪ ਕੈਂਪ ਵਿੱਚ ਅਪ੍ਰੇਸ਼ਨਾਂ ਦੇ ਮਾਹਿਰ ਡਾ. ਹਰਨੇਕ ਸਿੰਘ ਭੰਗੂ, ਬਵਾਸੀਰ ਅਪ੍ਰੇਸ਼ਨਾਂ ਦੇ ਮਾਹਿਰ ਡਾ. ਹਰਿੰਦਰਪਾਲ ਸਿੰਘ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸ਼ੋਭਿਨ ਕੌਸ਼ਲ, ਡਾ. ਹਰਸਿਮਰਨ ਸਿੰਘ ਸਿੱਧੂ, ਦਿਲ ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਹਰਭਜਨ ਸਿੰਘ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਨਵਦੀਪ ਸਿੱਧੂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਾਮਨਰਾਇਣ ਮਹੇਸ਼ਵਰੀ ਦੁਆਰਾ ਲਗਭਗ 200 ਮਰੀਜਾਂ ਦਾ ਮੁਅਇਨਾ ਕੀਤਾ ਅਤੇ ਮੌਕੇ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਜਨਤਾ ਕਲੀਨੀਕਲ ਲੈਬੋਰੇਟਰੀ ਦੁਆਰਾ ਲੋੜਵੰਦ ਮਰੀਜਾਂ ਦੇ ਵੱਖ-ਵੱਖ ਟੈਸਟ ਕੀਤੇ ਗਏ ਜਿਸ ਵਿੱਚ ਬਲਦੇਵ ਮਾਖਾ ਅਤੇ ਡਿੰਪਲ ਗਰਗ ਨੇ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਪੁਸਤਕ ਮੇਲੇ ਅਤੇ ਕਵੀਸ਼ਰੀ ਦਰਬਾਰ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ  ਮਾਸਟਰ ਰੇਵਤੀ ਪ੍ਰਸ਼ਾਦ, ਦਰਸ਼ਨ ਚੱਠਾ, ਦਰਸ਼ਨ ਭੱਮੇ, ਹਰਗੋਬਿੰਦ ਸ਼ੇਖਪੁਰੀਆ, ਹਰਬੰਤ ਭੁੱਲਰ ਦੇ ਜਥਿਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਮਾਲਵਾ ਸਪੋਰਟਸ ਕਲੱਬ ਵੱਲੋਂ ਤਲਵੰਡੀ ਸਾਬੋ ਦਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੋਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਰਿਟਾਇਰਡ ਡੀ. ਐਸ. ਪੀ. ਚੇਤਾ ਸਿੰਘ ਵੈਟਰਨ ਅਥਲੀਟ, ਨੈਸ਼ਨਲ ਗੋਲਡ ਜੇਤੂ ਬੌਕਸਰ ਕੁਲਦੀਪ ਸਿੰਘ, ਨੈਸ਼ਨਲ ਸ਼ੂਟਰ ਹਰਨਵਦੀਪ ਕੌਰ ਖੋਖਰ, ਗਾਇਕ ਸੋਨੀ ਸਿੰਘ, ਐਂਬੂਲੈਂਸ ਡਰਾਇਵਰ ਹੈਪੀ ਸਿੰਘ ਅਤੇ ਮਾਸਟਰ ਗੁਰਮੀਤ ਸਿੰਘ ਵੈਟਰਨ ਅਥਲੀਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਦਰਸ਼ਨ ਭੱਮੇ ਦੀ ਪੁਸਤਕ 'ਰੂਪ ਬਸੰਤ' ਲੋਕ ਅਰਪਿਤ ਕੀਤੀ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਕਲੱਬ ਅਹੁਦੇਦਾਰਾਂ ਬਰਿੰਦਰਪਾਲ ਮਹੇਸ਼ਵਰੀ, ਰਜਿੰਦਰ ਚੱਠਾ, ਮਨਦੀਪ ਸਿੰਘ, ਗੁਰਦੇਵ ਸਿੰਘ ਚੱਠਾ, ਰਣਜੀਤ ਬਰਾੜ, ਬਲਵਿੰਦਰ ਬੱਡੂ ਅਤੇ ਦੋਵਾਂ ਕਲੱਬਾਂ ਦੇ ਕਲੱਬ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

No comments:

Post Top Ad

Your Ad Spot