ਐਸ. ਡੀ. ਕਾਲਜ ਦੇ ਪੋਸਟਗਰੈਜੁਏਟ ਫੈਸ਼ਨ ਡਿਜਾਇਨਿੰਗ ਵਿਭਾਗ ਦੁਆਰਾ ਉਦਯੋਗਿਕ ਦੌਰੇ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 March 2018

ਐਸ. ਡੀ. ਕਾਲਜ ਦੇ ਪੋਸਟਗਰੈਜੁਏਟ ਫੈਸ਼ਨ ਡਿਜਾਇਨਿੰਗ ਵਿਭਾਗ ਦੁਆਰਾ ਉਦਯੋਗਿਕ ਦੌਰੇ ਦਾ ਆਯੋਜਨ

ਜਲੰਧਰ 24 ਮਾਰਚ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟਗਰੈਜੁਏਟ  ਫੈਸ਼ਨ ਡਿਜਾਇਨਿੰਗ ਵਿਭਾਗ ਦੁਆਰਾ ਸਪੋਰਟਸਕਿਂਗ ਕਲਾਸਿਕ ਵੀਅਰ ਪ੍ਰਾਈਵੇਟ ਲਿਮਟੀਡ, ਲੁਧਿਆਣਾ ਵਿੱਚ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ  ਜਿਸ ਵਿਚ ਐਮ. ਐਸ. ਸੀ. ਚੌਥੇ ਸਮੈਸਟਰ, ਬੀ. ਐਸ. ਸੀ. ਦੂਜੇ ਸਮੈਸਟਰ ਅਤੇ ਪੋਸਟਗਰੈਜੁਏਟ ਡਿਪਲੋਮਾ ਦੇ ੫੦ ਵਿਦਿਆਰਥੀਆਂ ਨੇ ਹਿੱਸਾ ਲਿਆ  ਵਿਦਿਆਰਥੀਆਂ ਨੇ ਕਲਾਸਿਕ ਵੀਅਰ ਉਦਯੋਗ ਵਿੱਚ ਜਾ ਕੇ ਉਦਯੌਗਿਕ ਪੱਧਰ ਤੇ ਮੈਨੂਫੈਕਚਰਿੰਗ, ਕੰਸਟਰਕਸ਼ਨ (ਕਟਿੰਗ ਅਤੇ ਸਟਿਚਿੰਗ) ਫਿਨਿਸ਼ਿੰਗ (ਡਰਾਇੰਗ, ਪ੍ਰਿਟਿੰਗ ਅਤੇ ਐਮਬਰਾਇਡਰੀ) ਦੀਆਂ ਆਧੂਨਿਕ ਤਕਨੀਕਾਂ ਦਾ ਗਿਆਨ ਹਾਸਿਲ ਕੀਤਾ  ਵਿਦਿਆਰਥਣਾਂ ਨੇ ਧਾਗੇ ਤੋਂ ਲੈ ਕੇ ਕੱਪੜੇ ਦੀ ਨਿਰਮਾਣ ਪ੍ਰਕਿਰਿਆ ਤੱਕ ਦਾ ਗਿਆਨ ਪ੍ਰਾਪਤ ਕੀਤਾ  ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਭਾਗ ਦੇ ਇਸ ਪ੍ਰਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਇੰਡਸਟਰੀਅਲ ਵਿਜਿਟ ਵਿਦਿਆਰਥੀਆਂ ਦੇ ਬਹੁਮੁਖੀ ਵਿਕਾਸ ਵਿਚ ਬਹੁਤ ਸਹਾਇਕ ਹੈ

No comments:

Post Top Ad

Your Ad Spot