ਮਨਰੇਗਾ ਮਜਦੂਰਾ ਵੱਲੋ ਕੰਮ ਕਰਨ ਦੇ ਬਦਲੇ ਪੇਸੈ ਨਾ ਮਿਲਣ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋ ਇੰਨਸਾਫ ਦੀ ਮੰਗ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 March 2018

ਮਨਰੇਗਾ ਮਜਦੂਰਾ ਵੱਲੋ ਕੰਮ ਕਰਨ ਦੇ ਬਦਲੇ ਪੇਸੈ ਨਾ ਮਿਲਣ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋ ਇੰਨਸਾਫ ਦੀ ਮੰਗ ਕੀਤੀ

  • ਮਨਰੇਗਾ ਮਜਦੂਰਾਂ ਨੂੰ ਮਜਦੂਰੀ ਨਾ ਮਿਲਣ ਦੇ ਨਾਲ ਮਜਦੂਰਾਂ ਨਾਲ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਇਆ
  • ਮਨਰੇਗਾ ਕਾਮਿਆਂ ਨੇ ਮੇਟ ਅਤੇ ਗ੍ਰਾਮ ਸੇਵਕ ਨੂੰ ਸੁਣਾਈਆਂ ਖਰੀਆਂ-ਖਰੀਆਂ
ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਮਨਰੇਗਾ ਮਜਦੂਰਾਂ ਨੂੰ ਮਨਰੇਗਾ ਵਿੱਚ ਕੰੰਮ ਕਰਨ ਬਦਲੇ ਪੇਸੈ ਨਾ ਮਿਲਣ ਅਤੇ ਮੇਟ ਵੱਲੋਂ ਪਿੰਡ ਦੇ ਕਾਮਿਆਂ ਤੋਂ ਪ੍ਰਾਈਵੇਟ ਕੰਮ ਕਰਵਾਉਣ 'ਤੇ ਮਨਰੇਗਾ ਕਾਮੇ ਭੜਕ ਉੱਠੇ ਤੇ ਉਨ੍ਹਾਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਮਨਰੇਗਾ ਮਜਦੂਰ, ਬਲਵਿੰਦਰ ਕੌਰ, ਪ੍ਰਮਜੀਤ ਕੌਰ, ਪੰਮੀ ਕੌਰ, ਭੋਲੀ ਕੌਰ, ਕੱਕਾ ਸਿੰਘ, ਬਲਦੇਵ ਸਿੰਘ ਤੇ ਸਮਾਜ ਸੇਵੀ ਆਗੂ ਅਨੀਤਾ ਜਿੰਦਲ ਨੇ ਦੱਸਿਆ ਕਿ ਅਸੀਂ ਲੰਬੇ ਸਮੇ ਤੋ ਮਨਰੇਗਾ ਵਿੱਚ ਕੰੰਮ ਕਰਦੇ ਆ ਰਹੇ ਹਾਂ ਅਸੀਂ ਪਿੰਡ ਦੇ ਰਾਹਾਂ ਦੀ ਸਫਾਈ  ਅਤੇ ਪਿੰਡ ਦੀਆਂ ਸੜਕਾਂ ,ਵਾਟਰ ਵਰਕਸ ਵਿੱਚ ਦਿਹਾੜੀਆਂ ਲਗਾਈਆਂ ਹਨ ਪਰ ਪਿੰਡ ਦਾ ਵਿਅਕਤੀ ਜੋ ਕੰਮ ਦਾ ਮੇਟ ਹੈ ਉਸ ਨੇ ਸਾਡੀਆਂ ਹਾਜਰੀਆਂ ਨਹੀਂ ਲਗਾਈਆਂ ਜਦੋਂ ਹਾਜਰੀਆਂ ਲਗਾਉਣ ਲਈ ਕਿਹਾ ਜਾਂਦਾ ਸੀ ਤਾਂ ਉਹ ਸਾਨੂੰ ਇਹ ਕਿਹ ਕੇ ਟਾਲ ਦਿੰਦਾ ਕਿ ਤੁਹਾਡੀ ਹਾਜਰੀ ਲਗਾ ਦਿੱਤੀ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਏ ਹਨ ਕਿ ਸਾਡੇ ਤੋਂ ਗੁਰਦੁਆਰਾ ਸਹਿਬ ਇਹ ਕਿਹ ਕਿ ਦਿਹਾੜੀਆਂ ਲਗਵਾਈਆਂ ਸਨ ਕਿ ਤੁਹਾਡੀਆਂ ਹਾਜਰੀਆਂ ਮਨਰੇਗਾ ਵਿੱਚ ਲਗਾ ਦਿੱਤੀਆਂ ਜਾਣਗੀਆਂ ਜਦੋਂ ਕਿ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਥੋਂ ਜੋ ਕੰੰਮ ਮਨਰੇਗਾ ਵਿੱਚ ਨਹੀਂ ਆਉਂਦੇ ਜਿਵੇਂ ਰਜਵਾਹੇ ਦੀ ਸਫਾਈ, ਵੱਡੀਆਂ ਸੜਕਾਂ ਦੀ ਸਫਾਈ ਅਤੇ ਹੋਰ ਵੀ ਕੰੰਮ ਕਰਵਾਏ  ਹਨ ਉਸ ਕੰਮ ਦੇ ਪੈਸੇ ਮਨਰੇਗਾ ਸੈਕਟਰੀ ਅਤੇ ਮੇਟ ਨੇ ਕਥਿਤ ਤੌਰ 'ਤੇ ਰਲਕੇ ਹੜੱਪ ਲਏ ਹਨ। ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਣਦੇ ਪੈਸੇ ਦਿਵਾਏ ਜਾਣ ਅਤੇ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਬਾਰੇ ਨਛੱਤਰ ਸਿੰਘ ਮਨਰੇਗਾ ਸੈਕਟਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸਾਰੇ ਮਨਰੇਗਾ ਮਜਦੂਰਾਂ ਦੀਆਂ ਸਹੀ ਦਿਹਾੜੀਆਂ ਲਗਾਈਆਂ ਹਨ। ਮਨਰੇਗਾ ਮਜਦੂਰਾਂ ਵੱਲੋਂ ਲਾਏ ਗਏ ਦੋਸ਼ ਕਿ ਉਹਨਾਂ ਤੋਂ ਅਜਿਹੇ ਕੰਮ ਕਰਵਾਏ ਹਨ ਜੋ ਉਹਨਾਂ ਦੇ ਖੇਤਰ 'ਚ ਨਹੀਂ ਆਉਂਦੇ ਬਾਰੇ ਉਹਨਾਂ ਕਿਹਾ ਕਿ ਅਸੀ ਸਿਰਫ ਗੁਰੂਘਰ ਦੇ ਲੰਗਰ ਹਾਲ ਦੀ ਦੋ ਤਿੰਨ ਦਿਨ ਸਫਾਈ ਕਰਵਾਈ ਸੀ ਜੋ ਕਿ ਇੱਕ ਸੇਵਾ ਸੀ। ਉਧਰ ਜਦੋ ਇਸ ਵਾਰੇ ਬਠਿੰਡਾ ਤੋਂ ਪਹੰਚੇ ਮੁੱਖ ਅਫਸਰ ਸੰਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ  ਕਿਹਾ ਕਿ ਅਸੀਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਅੱਗੇ ਕਮਿਸ਼ਨ ਸਾਹਬ ਨੂੰ ਰਿਪੋਟ ਭੇਜਾਂਗੇ ਜੋ ਜਾਂਚ ਵਿੱਚ ਕਾਰਵਾਈ ਦੌਰਾਨ ਦੋਸ਼ੀ ਪਾਇਆ ਗਿਆ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments:

Post Top Ad

Your Ad Spot