ਆਟੋ ਚਾਲਕਾਂ ਵਲੋਂ ਥਾਣੇ ਦੇ ਬਾਹਰ ਕੀਤੀ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ। - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਆਟੋ ਚਾਲਕਾਂ ਵਲੋਂ ਥਾਣੇ ਦੇ ਬਾਹਰ ਕੀਤੀ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ।

ਜੰਡਿਆਲਾ ਗੁਰੂ 15 ਮਾਰਚ (ਕੰਵਲਜੀਤ ਸਿੰਘ,ਪਰਗਟ ਸਿੰਘ)- ਬੀਤੀ ਸ਼ਾਮ ਸਥਾਨਕ ਜੀਟੀ ਰੋਡ ਉਪਰ ਹਵੇਲੀ ਰੈਸਟੋਰੈਂਟ ਕੋਲ ਅੰਮ੍ਰਿਤਸਰ ਵਲੋਂ ਜਲੰਧਰ ਵਾਲੀ ਦਿਸ਼ਾ ਵਿੱਚ ਜਾ ਰਹੇ। ਇਕ ਆਟੋ ਅੱਗੇ ਗੁਜਰਾਂ ਦਾ ਗੱਡਾ ਆ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਸਬੰਧੀ ਦੱਸਦਿਆਂ ਆਟੋ ਯੂਨੀਅਨ ਦੇ ਪ੍ਰਧਾਨ ਗੋਲਡੀ ਨੇ ਪੱਤਰਕਾਰਾਂ ਨੂੰ ਦੱਸਿਆ। ਕਿ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਜੋ ਪਿੰਡ ਬੁਤਾਲਾ ਦਾ ਰਹਿਣ ਵਾਲਾ ਹੈ ਦਾ ਆਟੋ ਅੰਮ੍ਰਿਤਸਰ ਵਲੋਂ ਆ ਰਿਹਾ ਸੀ। ਜਦੋਂ ਇਹ ਆਟੋ ਜੀਟੀ ਰੋਡ ਤੇ ਸਥਿਤ ਹਵੇਲੀ ਰੈਸਟੋਰੈਂਟ ਸਾਹਮਣੇ ਪਹੁੰਚਿਆ ਤਾਂ ਗੁਜਰਾਂ ਦਾ ਇੱਕ ਗੱਡਾ ਆਟੋ ਦੇ ਅੱਗੇ ਆ ਗਿਆ। ਤੇ ਗੱਡੇ ਨਾਲ ਟਕਰਾ ਕੇ ਆਟੋ ਪਲਟ ਗਿਆ। ਇਸ ਹਾਦਸੇ ਕਾਰਨ ਆਟੋ ਦਾ ਅਗਲਾ ਹਿੱਸਾ ਕਾਫੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਕਾਰਨ ਆਟੋ ਚਾਲਕ ਤੇ ਨਾਲ ਬੈਠੇ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਇਲਾਜ ਵਾਸਤੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਆਟੋ ਚਾਲਕ ਪੁਲੀਸ ਕੋਲ ਗਏ। ਪਰ ਉਨ੍ਹਾਂ ਦੀ ਸੁਣਵਾਈ ਨਾ ਹੋਣ ਕਾਰਨ ਆਟੋ ਚਾਲਕ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਵੀ ਮਿਲੇ। ਇਸ ਤੋਂ ਬਾਅਦ ਡੀਐਸਪੀ ਜੰਡਿਆਲਾ ਗੁਰੂ ਨੂੰ ਵੀ ਮਿਲਣ ਵਾਸਤੇ ਗਏ। ਪਰ ਦੁਪਹਿਰ ੧੧ਵਜੇ ਤੋਂ ਲੈ ਕਿ ੪ਵਜੇ ਤੱਕ ਡੀਐਸਪੀ ਉਨ੍ਹਾਂ ਨੂੰ ਨਾ ਮਿਲੇ। ਜਿਸ ਕਾਰਨ ਆਟੋ ਚਾਲਕਾਂ ਨੇ ਰੋਸ ਵਿੱਚ ਆਕੇ ਥਾਣੇ ਦੇ ਬਾਹਰ ਜੰਮ ਕਿ ਸਥਾਨਕ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਅਤੇ ਧਰਨਾ ਦਿੱਤਾ। ਇਸ ਮੌਕੇ ਆਟੋ ਯੂਨੀਅਨ ਦੇ ਪ੍ਰਧਾਨ ਗੋਲਡੀ ਨੇ ਦੱਸਿਆ ਕਿ ਅਸੀਂ ਆਪਣੇ ਨੁਕਸਾਨ ਦੀ ਪੂਰਤੀ ਚਾਹੁੰਦੇ ਹਾਂ। ਅਤੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਹਾਂ। ਇਸਦੇ ਬਾਵਯੂਦ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਸਥਾਨਕ ਸ਼ਹਿਰ ਦਾ ਇਕ ਕਾਂਗਰਸੀ ਵਪਾਰੀ ਸਾਡੇ ਖਿਲਾਫ ਉਕਤ ਗੱਡਾ ਚਾਲਕਾਂ ਦਾ ਸਾਥ ਦੇ ਰਿਹਾ ਹੈ। ਜਿਸ ਕਾਰਨ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਸਾਨੂੰ ਮਜਬੂਰ ਹੋ ਕਿ ਪੁਲੀਸ ਖਿਲਾਫ ਰੋਸ ਪ੍ਰਗਟ ਕਰਨਾ ਪਿਆ। ਇਸ ਸਬੰਧੀ ਜਦੋਂ ਡੀਐਸਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਨਾਲ ਗੱਲ ਕੀਤੀ। ਤਾਂ ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਕਿਸੇ ਜ਼ਰੂਰੀ ਮੀਟਿੰਗ ਵਿੱਚ ਚਲੇ ਗਏ ਸਨ। ਜਿਸ ਕਾਰਨ ਇਨ੍ਹਾਂ ਵਿਅਕਤੀਆਂ ਨਾਲ ਉਹ ਮਿਲ ਨਹੀਂ ਸਕੇ। ਹੁਣ ਉਹ ਦੋਵਾਂ ਪਾਰਟੀਆਂ ਨੂੰ ਬੁਲਾ ਕਿ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।

No comments:

Post Top Ad

Your Ad Spot