ਕੌਮਾਤਰੀ ਦਿਵਸ 'ਤੇ ਵਿਸ਼ੇਸ਼ ਉਪਲਬਧੀਆਂ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਸਨਮਾਨਿਤ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 9 March 2018

ਕੌਮਾਤਰੀ ਦਿਵਸ 'ਤੇ ਵਿਸ਼ੇਸ਼ ਉਪਲਬਧੀਆਂ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਸਨਮਾਨਿਤ ਕੀਤਾ

ਤਲਵੰਡੀ ਸਾਬੋ, 9 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਤਹਿਤ ਸੀ. ਡੀ. ਪੀ. ਓ. ਮਨਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਆਂਗਣਵਾੜੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ. ਡੀ. ਐਮ. ਵਰਿੰਦਰ ਸਿੰਘ ਨੇ ਸ਼ਾਮਿਲ ਹੋਏ। ਇਸ ਮੌਕੇ ਛੋਟੇ ਬੱਚਿਆਂ ਨੇ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਉੱਥੇ ਮੁੱਖ ਮਹਿਮਾਨ ਐਸ. ਡੀ. ਐਮ ਤੇ ਸੀ. ਡੀ. ਪੀ. ਓ ਮਨਜੀਤ ਕੌਰ ਸਮੇਤ ਕਈ ਬੁਲਾਰਿਆਂ ਨੇ ਔਰਤਾਂ ਨੂੰ ਆਪਣੇ ਹੱਕਾਂ ਲਈ ਸਘੰਰਸ਼ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਔਰਤਾਂ ਕੰਨਿਆ ਭਰੂਣ ਹੱਤਿਆ ਤੇ ਦਾਜ ਵਰਗੀਆਂ ਸਮਾਜਿਕ ਕੁਰੀਤੀਆ ਨੂੰ ਜੜੋਂ ਉਖੇੜਨ ਲਈ ਆਪਣਾ ਬਣਦਾ ਯੋਗਦਾਨ ਦੇਣ ਤਾਂ ਜੋ ਲੋਕ ਲੜਕੀਆਂ ਨੂੰ ਜਨਮ ਦੇਣ ਤੋਂ ਨਾ ਡਰਨ ਤਾਂ ਹੀ ਲੜਕੇ-ਲੜਕੀਆਂ ਦੀ ਗਿਣਤੀ ਇੱਕ ਸਾਰ ਹੋਵੇਗੀ। ਇਸ ਮੌਕੇ ਮੁੱਖ ਮਹਿਮਾਨ ਨੇ ਵਿਸ਼ੇਸ਼ ਉਪਲਬਧੀਆਂ ਵਾਲੀਆਂ ਔਰਤਾਂ ਧਰਮਜੀਤ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਗੁਰਚਰਨ ਕੌਰ, ਵੇਦ ਕੁਮਾਰੀ ਦੇ ਨਾਲ ਪ੍ਰਤਿਭਾਸ਼ਾਲੀ ਬੱਚੀਆਂ ਨੀਸ਼ਾ, ਦਿਲਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅੰਸ਼ਪ੍ਰੀਤ ਕੌਰ, ਅਲਫ ਕੌਰ ਤੇ ਇੰਦਰਜੀਤ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਪੰਚਾਇਤ ਅਫਸਰ ਬਲਜਿੰਦਰ ਕੌਰੇਆਣਾ, ਸੁਪਰਵਾਈਜਰ ਹਰਮੇਲ ਕੌਰ, ਪਰਮਜੀਤ ਕੌਰ, ਭੋਲੋ ਕੌਰ, ਛਿੰਦਰ ਕੌਰ, ਤ੍ਰਿਲੋਕ ਸਿੰਘ, ਐਡਵੋਕੇਟ ਹਰਦੇਵ ਸਿੰਘ, ਲਖਵੀਰ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਆਂਗਣਵਾੜੀ ਕੇਂਦਰਾਂ ਦੇ ਬੱਚੇ ਤੇ ਔਰਤਾਂ ਮੌਜੂਦ ਸਨ।

No comments:

Post Top Ad

Your Ad Spot