ਤਲਵੰਡੀ ਸਾਬੋ ਨਗਰ ਪੰਚਾਇਤ ਸ਼ਹਿਰ ਨੂੰ ਸੰਦਰ ਬਣਾਉਣ ਅਤੇ ਸੀਵਰੇਜ਼ ਬੋਰਡ ਗੰਦ ਪਾਉਣ ਨੂੰ ਉਤਾਵਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 March 2018

ਤਲਵੰਡੀ ਸਾਬੋ ਨਗਰ ਪੰਚਾਇਤ ਸ਼ਹਿਰ ਨੂੰ ਸੰਦਰ ਬਣਾਉਣ ਅਤੇ ਸੀਵਰੇਜ਼ ਬੋਰਡ ਗੰਦ ਪਾਉਣ ਨੂੰ ਉਤਾਵਲਾ

ਮਾਂ ਫ਼ਿਰੇ ਨੱਥ ਘੜਾਉਣ ਨੂੰ, ਪੁੱਤ ਫਿਰੇ ਨੱਕ ਵਢਾਉਣ ਨੂੰ
ਤਲਵੰਡੀ ਸਾਬੋ, 21 ਮਾਰਚ (ਗੁਰਜੰਟ ਸਿੰਘ ਨਥੇਹਾ) ਪੰਜਾਬੀ ਦੀ ਮਸ਼ਹੂਰ ਕਹਾਵਤ "ਮਾਂ ਫ਼ਿਰੇ ਨੱਥ ਘੜਾਉਣ ਨੂੰ, ਪੁੱਤ ਫਿਰੇ ਨੱਕ ਵਢਾਉਣ ਨੂੰ" ਦੀ ਸੱਚਾਈ ਜੱਗ ਜਾਹਰ ਕਰਦਿਆਂ ਇੱਕ ਪਾਸੇ ਜਿੱਥੇ ਸਥਾਨਕ ਨਗਰ ਪੰਚਾਇਤ ਵੱਲੋਂ ਇੱਥੋਂ ਦੇ ਇਤਿਹਾਸਿਕ ਵਿਸਾਖੀ ਮੇਲੇ ਦੇ ਮੱਦੇ ਨਜ਼ਰ ਸ਼ਹਿਰ ਦੀਆ ਅੰਦਰੂਨੀ ਸੜਕਾਂ ਤੇ ਚਿੱਟੀਆਂ ਪੱਟੀਆ ਲਗਵਾਈਆਂ ਜਾ ਰਹੀਆ ਹਨ ਉੱਥੇ ਦੂਜੇ ਪਾਸੇ ਸਥਾਨਕ ਸੀਵਰੇਜ ਵਿਭਾਗ ਦੀ ਅਣਗਹਿਲੀ ਅਤੇ ਬਿਲ ਭਰਵਾਉਣ ਲਈ ਚੁਣੇ ਗਲਤ ਤਰੀਕੇ ਕਾਰਨ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦਾ ਟੁੱਟਣਾਂ ਬਾ-ਦਸਤੂਰ ਜਾਰੀ ਹੈ।
ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਸਥਾਨਕ ਗਿੱਲਾਂ ਵਾਲਾ ਖੂਹ ਤੋਂ ਟੈਲੀਫ਼ੋਨ ਐਕਸਚੇਂਜ ਨੂੰ ਜਾਂਦੀ ਸੜਕ ਵਿਚਕਾਰ ਪੈਂਦੇ ਚੌਂਕ ਵਿੱਚ ਸੀਵਰੇਜ਼ ਓਵਰਫ਼ਲੋਅ ਹੋਣ ਕਾਰਨ ਜਿੱਥੇ ਏਧਰੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸੀਵਰੇਜ਼ ਦਾ ਪਾਣੀ ਖੜ੍ਹਣ ਕਾਰਨ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਇਸ ਗੰਦੇ ਪਾਣੀ ਵਿੱਚੋਂ ਮਾਰਦੀ ਸੜਿਆਂਦ ਕਾਰਨ ਆਸ ਪਾਸ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਲਗਾਤਾਰ ਬਣਿਆਂ ਹੋਇਆ ਹੈ।
ਇਸ ਸਮੱਸਿਆ ਸੰਬੰਧੀ ਪੱਖ ਜਾਨਣ ਲਈ ਵਾਰ ਵਾਰ ਸੰਪਰਕ ਕਰਨ ਤੇ ਵੀ ਭਾਵੇਂ ਐਸ.ਡੀ.ਓ. ਸੀਵਰੇਜ਼ ਨਾਲ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਕੁੱਝ ਦਿਨ ਪਹਿਲਾਂ ਇਸ ਮਾਮਲੇ ਤੇ ਉਹਨਾਂ ਨਾਲ ਹੋਈ ਗੱਲਬਾਤ ਅਨੁਸਾਰ ਸ਼ਹਿਰ ਵਿੱਚ ਅਣ-ਅਧਿਕਾਰਤ ਕੁਨੈਕਸ਼ਨਾਂ ਦੇ ਚਲਦਿਆਂ ਸੀਵਰੇਜ਼ ਬੋਰਡ ਵੱਲੋਂ ਜਾਣ ਬੁੱਝ ਕੇ ਸੀਵਰੇਜ਼ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ ਤਾਂ ਜੋ ਲੋਕਾਂ ਨੂੰ ਕੁਨੈਕਸ਼ਨ ਮਨਜ਼ੂਰ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਸਕੇ।

No comments:

Post Top Ad

Your Ad Spot