ਆਟਾ ਦਾਲ ਕਾਰਡ ਕੱਟੇ ਜਾਣ ਨੂੰ ਲੈ ਕੇ ਪਿੰਡ ਨਸੀਬਪੁਰਾ ਦੇ ਵਫਦ ਨੇ ਐੱਸ. ਡੀ. ਐੱਮ ਨੂੰ ਦਿੱਤਾ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 9 March 2018

ਆਟਾ ਦਾਲ ਕਾਰਡ ਕੱਟੇ ਜਾਣ ਨੂੰ ਲੈ ਕੇ ਪਿੰਡ ਨਸੀਬਪੁਰਾ ਦੇ ਵਫਦ ਨੇ ਐੱਸ. ਡੀ. ਐੱਮ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 9 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿਛਲੀ ਸਰਕਾਰ ਸਮੇਂ ਬਣੇ ਆਟਾ ਦਾਲ ਕਾਰਡ ਮੌਜੂਦਾ ਸਮੇਂ ਕੱਟ ਦਿੱਤੇ ਜਾਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹਰ ਰੋਜ ਵੱਡੀ ਪੱਧਰ 'ਤੇ ਪਿੰਡਾਂ ਦੇ ਲੋਕ ਆਪਣੇ ਕਾਰਡ ਬਹਾਲ ਕਰਵਾਉਣ ਲਈ ਅਧਿਕਾਰੀਆਂ ਕੋਲ ਚੱਕਰ ਕੱਟ ਰਹੇ ਹਨ। ਇਸੇ ਲੜੀ ਤਹਿਤ ਸਬ ਡਵੀਜਨ ਦੇ ਪਿੰਡ ਨਸੀਬਪੁਰਾ ਦੇ ਲੋਕਾਂ ਦੇ ਇੱਕ ਵਫਦ ਨੇ ਅੱੈੱਸ. ਡੀ. ਐੱਮ ਤਲਵੰਡੀ ਸਾਬੋ ਨਾਲ ਮੁਲਾਕਾਤ ਕਰਕੇ ਕੱਟੇ ਗਏ ਕਾਰਡ ਬਹਾਲ ਕਰਨ ਸਬੰਧੀ ਮੰਗ ਪੱਤਰ ਦਿੱਤਾ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਵੀ ਕੀਤੀ। ਮਿੱਠੂ ਸਿੰਘ ਘੁੱਦਾ ਜਿਲ੍ਹਾ ਪ੍ਰਧਾਨ ਦਿਹਾਤੀ ਮਜਦੂਰ ਸਭਾ ਦੀ ਅਗਵਾਈ ਵਿੱਚ ਪੁੱਜੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਬਣਾਏ ਆਟਾ ਦਾਲ ਕਾਰਡ ਮੌਜੂਦਾ ਕਾਂਗਰਸ ਸਰਕਾਰ ਨੇ ਬਿਨਾਂ ਕੋਈ ਸਰਵੇ ਕਰਵਾਏ ਕੱਟ ਦਿੱਤੇ ਹਨ। ਉਨਾਂ ਨੇ ਮੰਗ ਕੀਤੀ ਕਿ ਕਾਰਡ ਕੱਟ ਦਿੱਤੇ ਜਾਣ ਨਾਲ ਵੱਡੀ ਗਿਣਤੀ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਪਣਾ ਚੁੱਲ੍ਹਾ ਬਾਲਣਾ ਔਖਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਐੱਸ. ਡੀ. ਐੱਮ ਰਾਹੀਂ ਸਰਕਾਰ ਨੂੰ ਭੇਜੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਤੁਰੰਤ ਉਕਤ ਆਟਾ ਦਾਲ ਕਾਰਡ ਬਹਾਲ ਕੀਤੇ ਜਾਣ ਤਾਂ ਕਿ ਲੋੜਵੰਦ ਪਰਿਵਾਰਾਂ ਨੂੰ ਹੋਰ ਫਾਕੇ ਨਾ ਕੱਟਣੇ ਪੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ, ਸੱਤਪਾਲ ਸਿੰਘ, ਮਹਿੰਗਾ ਸਿੰਘ, ਮਲਕੀਤ ਸਿੰਘ, ਮੱਖਣ ਸਿੰਘ, ਜੱਗਰ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਰੇਲੂ ਸਿੰਘ, ਸੱਤਪਾਲ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਹੈਪੀ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਹੈਪੀ ਸਿੰਘ, ਅਮਨਦੀਪ ਸਿੰਘ, ਮੇਲੂ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।

No comments:

Post Top Ad

Your Ad Spot