ਨਮ ਅੱਖਾਂ ਨਾਲ ਹਜਾਰਾਂ ਲੋਕਾਂ ਨੇ ਦਿੱਤੀ ਸ. ਭੁਪਿੰਦਰ ਸਿੰਘ ਸਿੱਧੂ ਨੂੰ ਅੰਤਿਮ ਸ਼ਰਧਾਂਜਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 March 2018

ਨਮ ਅੱਖਾਂ ਨਾਲ ਹਜਾਰਾਂ ਲੋਕਾਂ ਨੇ ਦਿੱਤੀ ਸ. ਭੁਪਿੰਦਰ ਸਿੰਘ ਸਿੱਧੂ ਨੂੰ ਅੰਤਿਮ ਸ਼ਰਧਾਂਜਲੀ

ਉੱਚ ਰਾਜਸੀ ਤੇ ਪ੍ਰਸ਼ਾਸਨਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਸਮਾਗਮ ਵਿੱਚ ਭਰੀ ਹਾਜ਼ਰੀ
ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਭਪਿੰਦਰ ਸਿੰਘ ਸਿੱਧੂ (ਰਿਟਾ. ਆਈ. ਏ. ਐੱਸ) ਦੀ ਅੰਤਿਮ ਅਰਦਾਸ ਮੌਕੇ ਅੱਜ ਹਜਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਉਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਸਮਾਗਮ ਵਿੱਚ ਉੱਚ ਰਾਜਸੀ ਤੇ ਪ੍ਰਸ਼ਾਸਨਿਕ ਸਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ।
ਅੱਜ ਚੰਡੀਗੜ ਦੇ ਸੈਕਟਰ 34 ਡੀ ਦੇ ਗੁਰਦੁਆਰਾ ਸ੍ਰੀ ਗੁਰੂੁ ਤੇਗ ਬਹਾਦੁਰ ਸਾਹਿਬ ਵਿਖੇ ਆਯੋਜਿਤ ਅੰਤਿਮ ਅਰਦਾਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਫਾਜਿਲਕਾ ਤੋਂ ਉਚੇਚੇ ਤੌਰ 'ਤੇ ਪੁੱਜੇ ਭਾਈ ਕ੍ਰਿਪਾਲ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਅੰਤਿਮ ਅਰਦਾਸ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਸ. ਭੁਪਿੰਦਰ ਸਿੰਘ ਸਿੱਧੂ ਦੀ ਸਖਸ਼ੀਅਤ ਤੇ ਚਾਨਣਾ ਪਾਉਂਦਿਆਂ ਉਨਾਂ ਨੂੰ ਮਿਹਨਤੀ ਤੇ ਇਮਾਨਦਾਰ ਯੋਗ ਪ੍ਰਸ਼ਾਸਕ ਦੱਸਿਆ।ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ. ਭੁਪਿੰਦਰ ਸਿੰਘ ਦੇ ਜੀਵਨ ਤੋਂ ਅੱਜ ਦੇ ਪ੍ਰਸ਼ਾਸਕਾਂ ਨੂੰ ਸੇਧ ਲੈਣ ਦੀ ਅਪੀਲ ਕਰਦਿਆਂ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਹ ਸ. ਭੁਪਿੰਦਰ ਸਿੰਘ ਵੱਲੋਂ ਉਨਾਂ ਨੂੰ ਵਿਰਸੇ ਚ ਮਿਲੇ ਸੰਸਕਾਰਾਂ ਨੂੰ ਲੈ ਕੇ ਰਾਜਨੀਤਿਕ ਖੇਤਰ ਵਿੱਚ ਵਿਚਰ ਕੇ ਸੇਵਾ ਕਰ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਸਮੇਂ ਸ. ਭੁਪਿੰਦਰ ਸਿੰਘ ਸਿੱਧੂ ਆਈ. ਏ. ਐੱਸ ਬਣੇ ਉਸ ਸਮੇਂ ਬਠਿੰਡਾ ਜਿਲਾ ਪੜਾਈ ਪੱਖੋਂ ਕਾਫੀ ਪੱਛੜਿਆ ਮੰਨਿਆ ਜਾਂਦਾ ਸੀ ਤੇ ਅਜਿਹੇ ਇਲਾਕੇ ਤੋਂ ਕਿਸੇ ਵਿਦਿਆਰਥੀ ਦਾ ਆਈ.ਏ.ਐੱਸ ਬਨਣਾ ਆਪਣੇ ਆਪ ਵਿੱਚ ਅਹਿਮ ਸੀ।ਉਨਾਂ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਰਗੇ ਵੱਕਾਰੀ ਅਹੁਦੇ ਤੇ ਰਹਿ ਕੇ ਵੀ ਉਹ ਜਮੀਨ ਨਾਲ ਜੁੜੇ ਰਹੇ।ਉਨਾ ਕਿਹਾ ਕਿ ਉਨਾਂ ਦੇ ਸਪੁੱਤਰ ਜੀਤਮਹਿੰਦਰ ਸਿੰਘ ਸਿੱਧੂ ਵਿੱਚ ਵੀ ਲੋਕ ਸੇਵਾ ਦਾ ਉਹੀ ਜਜਬਾ ਦੇਖਣ ਨੂੰ ਮਿਲਿਆ ਜੋ ਭੁਪਿੰਦਰ ਸਿੰਘ ਵਿੱਚ ਸੀ ਤੇ ਲੋਕ ਸੇਵਾ ਦੇ ਜਜਬੇ ਅਤੇ ਜੀਤਮਹਿੰਦਰ ਦੀ ਸਿਆਸੀ ਹੋਂਦ ਦਾ ਹੀ ਸਦਕਾ ਹੈ ਕਿ ਉਨਾਂ ਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਅੱਜ ਤੱਕ ਕਿਸੇ ਸ਼ਰਧਾਂਜਲੀ ਸਮਾਗਮ ਵਿੱਚ ਇੰਨਾ ਵੱਡਾ ਇਕੱਠ ਨਹੀ ਦੇਖਿਆ। ਸ. ਬਾਦਲ ਨੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਸਾਰੇ ਸਿਆਸੀ ਆਗੂਆਂ ਤੇ ਲੋਕਾਂ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਤੇ ਜਗਮੋਹਣ ਸਿੰਘ ਕੰਗ ਪੰਜੇ ਸਾਬਕਾ ਮੰਤਰੀ, ਮੈਡਮ ਜਗਜੀਤ ਕੌਰ ਐੱਮ. ਡੀ. ਰੋਜਾਨਾ ਸਪੋਕਸਮੈਨ, ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਮੈਂਬਰ ਲੋਕ ਸਭਾ, ਵਿਜੈਇੰਦਰ ਸਿੰਗਲਾ, ਫਤਹਿਜੰਗ ਸਿੰਘ ਬਾਜਵਾ, ਕੰਵਰਜੀਤ ਸਿੰਘ ਰੋਜੀ ਬਰਕੰਦੀ ਤੇ ਜਗਦੇਵ ਸਿੰਘ ਕਮਾਲੂ ਚਾਰੇ ਵਿਧਾਇਕ, ਜਗਦੀਪ ਸਿੰਘ ਨਕਈ ਸਾਬਕਾ ਸੰਸਦੀ ਸਕੱਤਰ, ਅਜੀਤਇੰਦਰ ਸਿੰਘ ਮੋਫਰ ਤੇ ਹਰਪ੍ਰੀਤ ਸਿੰਘ ਕੋਟਭਾਈ ਦੋਵੇਂ ਸਾਬਕਾ ਵਿਧਾਇਕ, ਯੁਵਰਾਜ ਰਣਇੰਦਰ ਸਿੰਘ ਵੱਲੋਂ ਪੱਪੀ ਆਧਨੀਆ, ਦਿਆਲ ਸਿੰਘ ਕੋਲਿਆਂਵਾਲੀ ਸਾਬਕਾ ਚੇਅਰਮੈਨ, ਚਰਨਜੀਤ ਸਿੰਘ ਬਰਾੜ, ਗੁ: ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਤੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ, ਆਦੇਸ਼ ਮੈਡੀਕਲ ਯੂਨੀਵਰਸਿਟੀ ਮੁਖੀ ਡਾ. ਹਰਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਭੁੱਲਰ ਐੱਸ. ਐੱਸ. ਪੀ, ਚਰਨਜੀਤ ਸਿੰਘ ਚੰਨੀ ਤੇ ਮਨਵੇਸ਼ ਸਿੰਘ ਸਿੱਧੂ ਦੋਵੇਂ ਆਈ. ਏ. ਐੱਸ, ਬਲਵੰਤ ਰਮਾਏ ਨਾਥ ਮੇਅਰ ਬਠਿੰਡਾ, ਬੌਬੀ ਬਾਦਲ, ਪਰਮਬੰਸ ਸਿੰਘ ਬੰਟੀ ਰੋਮਾਣਾ, ਹਰਦੀਪ ਸਿੰਘ ਡਿੰਪੀ ਢਿੱਲੋਂ, ਤਲਵੰਡੀ ਸਾਬੋ ਤੋਂ ਮੋਹਤਬਰ ਸਖਸ਼ੀਅਤ ਬਲਵੀਰ ਸਿੰਘ ਸਿੱਧੂ, ਬਿਕਰਮਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ, ਅਵਤਾਰ ਗੋਨਿਆਣਾ ਜਿਲ੍ਹਾ ਪ੍ਰਧਾਨ ਜੱਟਮਹਾਂ ਸਭਾ, ਜਗਜੀਤ ਸਿੱਧੁੂ ਸੀਨੀਅਰ ਕਾਂਗਰਸੀ ਆਗੂ ਤਲਵੰਡੀ ਸਾਬੋ, ਗੁਰਪ੍ਰੀਤ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਹਾਜਰੀ ਭਰੀ। ਸਟੇਜ ਦੀ ਕਾਰਵਾਈ ਸਾਬਕਾ ਉੱਪ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ. ਪੀ ਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਸਮੇਤ ਵੱਖ-ਵੱਖ ਸੰਸਥਾਵਾਂ ਦੇ ਸ਼ੋਕ ਸੰਦੇਸ਼ ਵੀ ਪੁੱਜੇ।

No comments:

Post Top Ad

Your Ad Spot