ਡਿਪਟੀ ਕਮਿਸ਼ਨਰ ਵੱਲੋਂ ਪੁੱਠੇ ਪਾਸੇ ਤੋਂ ਆਉਂਦੇ ਵਾਹਨ ਜਬਤ ਕਰਨ ਦੀ ਹਦਾਇਤ। ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਡਿਪਟੀ ਕਮਿਸ਼ਨਰ ਵੱਲੋਂ ਪੁੱਠੇ ਪਾਸੇ ਤੋਂ ਆਉਂਦੇ ਵਾਹਨ ਜਬਤ ਕਰਨ ਦੀ ਹਦਾਇਤ। ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ

ਟ੍ਰੈਫਿਕ ਨਿਯਮਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਆਰ.ਟੀ.ਏ.ਕੰਵਲਜੀਤ ਸਿੰਘ
ਅੰਮ੍ਰਿਤਸਰ/ਜੰਡਿਆਲਾ ਗੁ੍ਰੂ 26 ਮਾਰਚ (ਕੰਵਲਜੀਤ ਸਿੰਘ)-ਡਿਪਟੀ ਕਮਿਸ਼ਨਰ ਸ.ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਦੇ ਮਾੜੇ ਟ੍ਰੈਫਿਕ ਹਾਲਤਾਂ ਨੂੰ ਸੁਧਾਰਨ ਨੂੰ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੰਦੇ ਹਦਾਇਤ ਕੀਤੀ ਹੈ। ਕਿ ਸੜਕ ਤੇ ਪੁੱਠੇ ਪਾਸੇ ਤੋਂ ਆਉਂਦੇ ਵਾਹਨਾਂ ਨੂੰ ਜਬਤ ਕੀਤਾ ਜਾਵੇ। ਅੱਜ ਟ੍ਰੈਫਿਕ ਸੁਧਾਰ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਸ.ਸੰਘਾ ਨੇ ਆਰ.ਟੀ. ਏ.ਸ੍ਰੀ ਕੰਵਲਜੀਤ ਸਿੰਘ ਨੂੰ ਵੀ ਕਿਹਾ। ਕਿ ਉਹ ਸਮੁੱਚੇ ਜਿਲੇ ਵਿਚ ਆਵਾਜਾਈ ਦੇ ਨਿਯਮ ਲਾਗੂ ਕਰਵਾਉਣ ਲਈ ਸਖਤੀ ਕਰਨ ਅਤੇ ਓਵਰਲੋਡ ਚੱਲਦੀਆਂ ਗੱਡੀਆਂ ਨੂੰ ਵੱਧ ਤੋਂ ਵੱਧ ਜੁਰਮਾਨੇ ਕਰਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਆਵਾਜਾਈ ਦੀ ਸਮੱਸਿਆ ਕੇਵਲ ਆਉਣ-ਜਾਣ ਵਿਚ ਦਿੱਕਤ ਹੀ ਪੇਸ਼ ਨਹੀ ਕਰਦੀ, ਬਲਕਿ ਕਈ ਹਾਦਸਿਆਂ ਦਾ ਕਾਰਨ ਬਣਦੀ ਹੈ। ਜਿਸ ਵਿਚ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉਨਾਂ ਹਾਜ਼ਰ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਨਾਉਣ ਕਿ ਦੋ ਪਹੀਆ ਵਾਹਨ ਤੇ ਜਾਣ ਵਾਲੇ ਵਿਅਕਤੀ ਨੇ ਹੈਲਮਟ ਪਾਇਆ ਹੋਵੇ। ਉਨਾਂ ਇਸ ਲਈ ਨਿਯਮਾਂ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਕਿਹਾ। ਕਿ ਬੁਲਟ ਮੋਟਰ ਸਾਈਕਲ ਨਾਲ ਪਟਾਕੇ ਪਾਉਣ ਵਾਲਿਆਂ, ਬੱਸਾਂ ਵਿਚ ਸਟੀਰਿਓ ਚਲਾਉਣ ਵਾਲਿਆਂ, ਗਲਤ ਪਾਰਕਿੰਗ, ਸਾਇਰਨ ਤੇ ਹੂਟਰ ਆਦਿ ਵਜਾਉਣ ਵਾਲਿਆਂ ਨੂੰ ਕਿਸੇ ਹਾਲਤ ਵਿਚ ਵੀ ਬਖਸ਼ਿਆ ਨਾ ਜਾਵੇ। ਸ. ਸੰਘਾ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀ ਸਖਤੀ ਕਰਨ ਦੇ ਨਾਲ-ਨਾਲ ਜਾਗਰੂਕਤਾ ਲਈ ਹੋਰ ਟ੍ਰੈਫਿਕ ਵਾਰਡਨਾਂ ਦਾ ਸਹਿਯੋਗ ਲਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਆਰ.ਟੀ.ਏ.ਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।                                                 

No comments:

Post Top Ad

Your Ad Spot